ਮੇਜਰ ਤੇ ਜਵਾਨ ਸ਼ਹੀਦ

0
195

ਸ੍ਰੀਨਗਰ : ਰਾਜੌਰੀ ਜ਼ਿਲ੍ਹੇ ਦੇ ਧਰਮਸਾਲ ਇਲਾਕੇ ਦੇ ਬਾਜੀਮਾਲ ’ਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਮੇਜਰ ਤੇ ਇੱਕ ਜਵਾਨ ਸ਼ਹੀਦ ਹੋ ਗਏ ਤੇ ਦੋ ਜਵਾਨ ਜ਼ਖਮੀ ਹੋ ਗਏ। ਇੱਕ ਦਹਿਸ਼ਤਗਰਦ ਮਾਰਿਆ ਗਿਆ। ਫੌਜ ਤੇ ਪੁਲਸ ਦਹਿਸ਼ਤਗਰਦਾਂ ਨੂੰ ਐਤਵਾਰ ਤੋਂ ਭਾਲ ਰਹੀ ਸੀ ਤੇ ਬੁੱਧਵਾਰ ਮੁਕਾਬਲਾ ਸ਼ੁਰੂ ਹੋਇਆ। ਪਿੰਡ ਨੇੜਲੇ ਜੰਗਲੀ ਇਲਾਕੇ ’ਚ ਗੋਲੀਬਾਰੀ ਜਾਰੀ ਸੀ।
ਉੱਤਰੀ ਕੋਰੀਆ ਵੱਲੋਂ ਜਾਸੂਸੀ ਉਪਗ੍ਰਹਿ ਪੁਲਾੜ ’ਚ ਸਥਾਪਤ
ਸਿਓਲ : ਉੱਤਰੀ ਕੋਰੀਆ ਨੇ ਕਿਹਾ ਕਿ ਉਸ ਨੇ ਤੀਜੀ ਕੋਸ਼ਿਸ਼ ’ਚ ਜਾਸੂਸੀ ਉਪਗ੍ਰਹਿ ਨੂੰ ਪੁਲਾੜ ’ਚ ਸਥਾਪਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਤਣਾਅ ਦੇ ਮੱਦੇਨਜ਼ਰ ਪੁਲਾੜ ਆਧਾਰਤ ਨਿਗਰਾਨੀ ਪ੍ਰਣਾਲੀ ਸਥਾਪਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਹਾਲਾਂਕਿ ਉੱਤਰੀ ਕੋਰੀਆ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋਈ।

LEAVE A REPLY

Please enter your comment!
Please enter your name here