25.8 C
Jalandhar
Monday, September 16, 2024
spot_img

ਇਜ਼ਰਾਈਲ ਚਾਰ ਦਿਨਾ ਜੰਗਬੰਦੀ ਲਈ ਰਾਜ਼ੀ

ਯੋਰੋਸ਼ਲਮ : ਇਜ਼ਰਾਈਲ ਦੀ ਕੈਬਨਿਟ ਨੇ ਬੁੱਧਵਾਰ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਨਾਲ ਆਰਜ਼ੀ ਜੰਗਬੰਦੀ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਛੇ ਹਫਤਿਆਂ ਤੋਂ ਚੱਲ ਰਹੀ ਭਿਆਨਕ ਜੰਗ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਜਾਵੇਗਾ। ਇਸ ਦੌਰਾਨ ਗਾਜ਼ਾ ਪੱਟੀ ’ਚ ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ਦੀ ਰਿਹਾਈ ਦੇ ਬਦਲੇ ਇਜ਼ਰਾਈਲ ਦੀਆਂ ਜੇਲ੍ਹਾਂ ’ਚ ਬੰਦ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਸਮਝੌਤੇ ’ਚ ਚਾਰ ਦਿਨਾਂ ਦੀ ਜੰਗਬੰਦੀ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਇਜ਼ਰਾਈਲ ਗਾਜ਼ਾ ’ਚ ਹਮਲੇ ਬੰਦ ਕਰ ਦੇਵੇਗਾ, ਜਦੋਂ ਕਿ ਹਮਾਸ ਬੰਦੀ ਬਣਾਏ 240 ਇਜ਼ਰਾਈਲੀਆਂ ਵਿੱਚੋਂ ਘੱਟੋ-ਘੱਟ 50 ਨੂੰ ਰਿਹਾਅ ਕਰੇਗਾ। ਸਭ ਤੋਂ ਪਹਿਲਾਂ ਬੰਦੀ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕੀਤਾ ਜਾਵੇਗਾ। ਹਮਾਸ ਨਾਲ ਵਿਚੋਲਗੀ ਕਰ ਰਹੇ ਕਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਮਝੌਤੇ ਵਿਚ ਇਜ਼ਰਾਈਲੀ ਜੇਲ੍ਹਾਂ ਵਿਚ ਬੰਦ ਕਈ ਫਲਸਤੀਨੀ ਔਰਤਾਂ ਅਤੇ ਬੱਚਿਆਂ ਦੀ ਰਿਹਾਈ ਵੀ ਸ਼ਾਮਲ ਹੈ। ਸਮਝੌਤੇ ਨੂੰ ਲਾਗੂ ਕਰਨ ਤੋਂ ਬਾਅਦ ਪੜਾਅਵਾਰ ਰਿਹਾਅ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ। ਬਿਆਨ ਦੇ ਅਨੁਸਾਰ ਇਜ਼ਰਾਈਲ ਗਾਜ਼ਾ ’ਚ ਮਾਨਵੀ ਸਹਾਇਤਾ ਦੀ ਆਗਿਆ ਦੇਵੇਗਾ। ਹਾਲਾਂਕਿ ਇਜ਼ਰਾਈਲ ਵੱਲੋਂ ਜਾਰੀ ਬਿਆਨ ’ਚ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਹਮਾਸ 30 ਬੱਚੇ, 12 ਔਰਤਾਂ ਅਤੇ 8 ਮਾਵਾਂ ਛੱਡੇਗਾ। ਹਰ ਰੋਜ਼ 12 ਤੋਂ 13 ਬੰਦੀ ਰਿਹਾਅ ਕਰੇਗਾ।

Related Articles

LEAVE A REPLY

Please enter your comment!
Please enter your name here

Latest Articles