ਸੁਨਾਮ ਊਧਮ ਸਿੰਘ ਵਾਲਾ : ਵੀਰਵਾਰ ਸੁਨਾਮ-ਨਮੋਲ ਸੜਕ ’ਤੇ ਲੁੱਕ ਪਲਾਂਟ ’ਚ ਹਵਾ ਵਾਲੀ ਟੈਂਕੀ ਫਟਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਸਵੇਰੇ ਕਰੀਬ ਅੱਠ ਵਜੇ ਸੁਨਾਮ-ਨਮੋਲ ਸੜਕ ’ਤੇ ਨੌਜਵਾਨ ਪੀਟਰ ਰੇਹੜੇ ਉੱਤੇ ਫਿੱਟ ਕੀਤੀ ਹਵਾ ਵਾਲੀ ਟੈਂਕੀ ਲੈ ਕੇ ਟਰੱਕ ਦਾ ਪੰਕਚਰ ਲਾਉਣ ਗਿਆ ਸੀ। ਜਦੋਂ ਉਹ ਟਰੱਕ ਦੇ ਟਾਇਰ ’ਚ ਹਵਾ ਭਰ ਰਿਹਾ ਸੀ ਟੈਂਕੀ ਵਿਚ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਉਹ ਫਟ ਗਈ ਅਤੇ ਨੌਜਵਾਨ ਬੱਬਨਜੀਤ ਸਿੰਘ (23) ਪੁੱਤਰ ਨਿੱਕਾ ਸਿੰਘ ਵਾਸੀ ਗੁੱਝਾ ਪੀਰ ਬਸਤੀ ਸੁਨਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ।




