ਨਵੀਂ ਦਿੱਲੀ : ਸਥਾਨਕ ਵੈਲਕਮ ਕਾਲੋਨੀ ’ਚ ਪਿਛਲੇ ਹਫਤੇ 16 ਸਾਲਾ ਸ਼ਰਾਬੀ ਨੇ ਇੱਕ ਹੋਰ 17 ਸਾਲਾ ਅੱਲ੍ਹੜ ’ਤੇ ਚਾਕੂ ਨਾਲ 55 ਵਾਰ ਹਮਲਾ ਕਰਕੇ ਉਸ ਦਾ ਗਲਾ ਵੱਢ ਦਿੱਤਾ ਅਤੇ ਨੱਚਦੇ ਹੋਏ ਲਾਸ਼ ਨੂੰ ਸੜਕ ’ਤੇ ਘੜੀਸਿਆ। ਉਸ ਨੇ ਪੇਚਕਸ ਦੀ ਤਰ੍ਹਾਂ ਚਾਕੂ ਨੂੰ ਕੰਨ ਵਿਚ ਘੁਮਾਇਆ। ਮੌਤ ਤੋਂ ਬਾਅਦ ਵੀ ਵਾਰ-ਵਾਰ ਚਾਕੂ ਨਾਲ ਵਾਰ ਕੀਤਾ। ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਜਨਤਾ ਮਜ਼ਦੂਰ ਕਾਲੋਨੀ ’ਚ ਇਸ ਕਤਲ ਦੀ ਭਿਆਨਕ ਤਸਵੀਰ ਉਥੇ ਲੱਗੇ ਸੀ ਸੀ ਟੀ ਵੀ ਕੈਮਰੇ ’ਚ ਕੈਦ ਹੋ ਗਈ। 2.23 ਮਿੰਟ ਦੀ ਫੁਟੇਜ਼ ’ਚ ਮੁਲਜ਼ਮ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ। ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਉਸ ਅੱਲ੍ਹੜ ਨੂੰ ਨਹੀਂ ਜਾਣਦਾ ਸੀ, ਜਿਸ ਤੋਂ ਉਸ ਨੇ ਬਿਰਯਾਨੀ ਖਰੀਦਣ ਲਈ ਪੈਸੇ ਮੰਗੇ ਸਨ।

