ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਆਖਰੀ ਪੜਾਅ ’ਚ

0
270

ਉੱਤਰਕਾਸ਼ੀ : ਉੱਤਰਾਖੰਡ ਵਿਚ ਸਿਲਕਿਆਰਾ ਸੁਰੰਗ ਵਿਚ 12 ਨਵੰਬਰ ਤੋਂ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਆਖਰੀ ਪੜਾਅ ’ਚ ਹੈ। ਵੀਰਵਾਰ ਬਾਅਦ ਦੁਪਹਿਰ ਸਵਾ ਇਕ ਵਜੇ ਮਜ਼ਦੂਰਾਂ ਤਕ ਪੁੱਜਣ ਲਈ ਬਾਕੀ 18 ਮੀਟਰ ਦੀ ਖੁਦਾਈ ਸ਼ੁਰੂ ਕੀਤੀ ਗਈ ਪਰ 1.8 ਮੀਟਰ ਦੀ ਡਿ੍ਰਲਿੰਗ ਦੇ ਬਾਅਦ ਮਲਬੇ ਵਿਚ ਸਰੀਆ ਆਉਣ ਕਾਰਨ ਰੋਕਣੀ ਪਈ। ਇਸਨੂੰ ਦਿੱਲੀ ਤੋਂ ਹੈਲੀਕਾਪਟਰ ਰਾਹੀਂ ਪੁੱਜੇ 7 ਮਾਹਰਾਂ ਨੇ ਠੀਕ ਕੀਤਾ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਕੁਝ ਘੰਟਿਆਂ ਤਕ ਜਾਂ ਸ਼ੁੱਕਰਵਾਰ ਤਕ ਸਫਲਤਾ ਮਿਲ ਜਾਵੇਗੀ। ਅਥਾਰਟੀ ਦੇ ਮੈਂਬਰ ਰਿਟਾਇਰਡ ਲੈਫਟੀਨੈਂਟ ਜਨਰਲ ਸਈਦ ਅਤਾ ਹੁਸੈਨ ਨੇ ਕਿਹਾ ਕਿ ਸਮੇਂ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ ਕਿਉਕਿ ਮਾਮਲਾ ਜੰਗ ਲੜਨ ਵਰਗਾ ਹੈ। ਤਿੰਨ-ਚਾਰ ਹੋਰ ਅੜਿੱਕੇ ਪੈ ਸਕਦੇ ਹਨ। ਉਨ੍ਹਾ ਦੱਸਿਆ ਕਿ ਬਾਹਰ 41 ਐਂਬੂਲੈਂਸਾਂ ਤਿਆਰ ਖੜ੍ਹੀਆਂ ਹਨ। ਹੈਲੀਕਾਪਟਰ ਵੀ ਤਿਆਰ ਹਨ। ਉਨ੍ਹਾ ਕਿਹਾ ਕਿ ਮਜ਼ਦੂਰਾਂ ਨੂੰ ਕੱਢਣ ਲਈ ਦਬਾਅ ਨਹੀਂ ਬਣਾਉਣਾ ਚਾਹੀਦਾ ਕਿਉਕਿ ਮਜ਼ਦੂਰਾਂ ਦੇ ਨਾਲ-ਨਾਲ ਬਚਾਅਕਾਰੀ ਵੀ ਜੋਖਮ ’ਚ ਹਨ। ਦੋਹਾਂ ਧਿਰਾਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਪੈਣਾ।

LEAVE A REPLY

Please enter your comment!
Please enter your name here