ਰਾਜ ਕੁਮਾਰ ਕੋਹਲੀ ਦਾ ਦੇਹਾਂਤ

0
242

ਮੁੰਬਈ : ਮਸ਼ਹੂਰ ਫਿਲਮ ਨਿਰਮਾਤਾ-ਨਿਰਦੇਸ਼ਕ ਰਾਜ ਕੁਮਾਰ ਕੋਹਲੀ ਦਾ ਸ਼ੁੱਕਰਵਾਰ ਇਥੇ 95 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ | ਉਹ ਅਭਿਨੇਤਾ ਅਰਮਾਨ ਕੋਹਲੀ ਦੇ ਪਿਤਾ ਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਨਿਸ਼ੀ ਦੇ ਪਤੀ ਸਨ |
ਉਹ ਲੁਟੇਰਾ, ਜਾਨੀ ਦੁਸ਼ਮਣ, ਨਾਗਿਨ, ਨੌਕਰ ਬੀਵੀ ਕਾ, ਬਦਲੇ ਕੀ ਆਗ, ਰਾਜ ਤਿਲਕ ਅਤੇ ਪਤੀ ਪਤਨੀ ਔਰ ਤਵਾਇਫ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਸਨ | ਉਨ੍ਹਾ 1966 ਵਿਚ ਪੰਜਾਬੀ ਫਿਲਮ ਦੁੱਲਾ ਭੱਟੀ, 1964 ਵਿਚ ਮੈਂ ਜੱਟੀ ਪੰਜਾਬ ਦੀ, 1963 ਵਿਚ ਪਿੰਡ ਦੀ ਕੁੜੀ ਅਤੇ ਸੱਪਣੀ ਦਾ ਵੀ ਨਿਰਮਾਣ ਕੀਤਾ | ਕੋਹਲੀ ਸਵੇਰੇ ਨਹਾਉਣ ਗਏ ਗੁਸਲਖਾਨੇ ਵਿੱਚੋਂ ਨਹੀਂ ਨਿਕਲੇ ਤਾਂ ਅਰਮਾਨ ਨੇ ਦਰਵਾਜ਼ਾ ਤੋੜਿਆ | ਕੋਹਲੀ ਫਰਸ਼ ‘ਤੇ ਡਿੱਗੇ ਪਏ ਸੀ |

LEAVE A REPLY

Please enter your comment!
Please enter your name here