ਵਿਧਾਇਕ ਸ਼ੈਰੀ ਕਲਸੀ ਦੇ ਭਰਾ ਤੇ ਪੀ ਏ ਸਮੇਤ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

0
358

ਬਟਾਲਾ (ਤਰਲੋਕ ਬੱਗਾ)
ਸ਼ਨੀਵਾਰ ਦੇਰ ਰਾਤ ਜਲੰਧਰ-ਬਾਈਪਾਸ ‘ਤੇ ਇਕ ਪਾਰਟੀ ਤੋਂ ਕਾਰ ‘ਚ ਵਾਪਸ ਆ ਰਹੇ ਬਟਾਲਾ ਦੇ ‘ਆਪ’ ਐੱਮ ਐੱਲ ਏ ਅਮਨਸ਼ੇਰ ਸਿੰਘ ਕਲਸੀ ਉਰਫ ਸ਼ੈਰੀ ਕਲਸੀ ਦੇ ਪੀ ਏ ਉਪਦੇਸ਼ ਕੁਮਾਰ ਅਤੇ ਐੱਮ ਐੱਲ ਏ ਦੇ ਤਾਏ ਦੇ ਬੇਟੇ ਗੁਰਲੀਨ ਸਿੰਘ ਸਮੇਤ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ | ਐੱਮ ਐੱਲ ਏ ਦੇ ਛੋਟੇ ਭਰਾ ਅੰਮਿ੍ਤ ਕਲਸੀ ਅਤੇ ਉਸ ਦਾ ਦੋਸਤ ਮਾਨਵ ਮਹਿਤਾ ਗੰਭੀਰ ਜ਼ਖਮੀ ਹੋ ਗਏ | ਡੀ ਐੱਸ ਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਗੱਡੀ ਦਾ ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋ ਕੇ ਡਿਵਾਇਡਰ ਨਾਲ ਜਾ ਟਕਰਾਈ, ਜਿਸ ਕਾਰਨ ਗੱਡੀ ਦੇ ਪਰਖਚੇ ਉਡ ਗਏ | ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਇਹ ਉਪਦੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਡੋਲਾ ਨੰਗਲ, ਸੁਨੀਲ ਸੋਢੀ ਵਾਸੀ ਮਾਸਟਰ ਮਾਰਕੀਟ ਵਾਸੀ ਬਟਾਲਾ ਅਤੇ ਗੁਰਲੀਨ ਸਿੰਘ ਵਾਸੀ ਦਿੱਲੀ ਵਜੋਂ ਹੋਈ |

LEAVE A REPLY

Please enter your comment!
Please enter your name here