ਮਜ਼ਦੂਰਾਂ ਨੇ ਜਿੱਤੀ ਜ਼ਿੰਦਗੀ ਦੀ ਜੰਗ

0
199

ਉੱਤਰਕਾਸ਼ੀ : ਸਿਲਕਿਆਰਾ ਸੁਰੰਗ ’ਚ 16 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਮੈਡੀਕਲ ਫਿਟਨੈੱਸ ਲਈ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਣ ਜਾਂ ਐਮਰਜੈਂਸੀ ਵਿਚ ਏਅਰਲਿਫਟ ਕਰਨ ਦੀ ਤਿਆਰੀ ਮੁਕੰਮਲ ਸੀ। ਚਿਨੂਕ ਹੈਲੀਕਾਪਟਰ ਚਿਨਿਆਲੀਸੌਰ ਹਵਾਈ ਪੱਟੀ ’ਤੇ ਮੌਜੂਦ ਸੀ। ਐੱਨ ਡੀ ਐੱਮ ਏ ਦੇ ਮੈਂਬਰ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਕੱਢਣ ਦਾ ਅਪ੍ਰੇਸ਼ਨ ਪੂਰਾ ਕਰਨ ਵਿਚ ਰਾਤ ਲੱਗ ਜਾਏਗੀ, ਪਰ ਬਚਾਅਕਰਮੀਆਂ ਨੇ ਰਾਤ 7.50 ’ਤੇ ਪਹਿਲੇ ਮਜ਼ਦੂਰ ਨੂੰ ਸੁਰੰਗ ’ਚੋਂ ਬਾਹਰ ਕੱਢ ਲਿਆ ਅਤੇ ਇਸ ਤੋਂ ਬਾਅਦ ਹੌਲੀ-ਹੌਲੀ ਬਾਕੀ ਦੇ ਮਜ਼ਦੂਰਾਂ ਨੂੰ ਬਾਹਰ ਲਿਆਂਦਾ ਗਿਆ।
ਇਸ ਤੋਂ ਪਹਿਲਾਂ ਬਚਾਅਕਰਮੀਆਂ ਨੇ ਸਿਲਕਿਆਰਾ ਸੁਰੰਗ ’ਚ 60 ਮੀਟਰ ਡਰਿਲਿੰਗ ਬਾਅਦ ਦੁਪਹਿਰ ਪੂਰੀ ਕਰ ਲਈ ਸੀ। ਬਚਾਅ ਕਾਰਜ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਦੱਸਿਆ ਸੀ ਕਿ ਅੰਦਰ ਫਸੇ ਸਾਰੇ ਮਜ਼ਦੂਰ ਸੁਰੱਖਿਅਤ ਅਤੇ ਸਿਹਤਮੰਦ ਹਨ। ਸੁਰੰਗ ਦੇ ਰੁਕੇ ਹੋਏ ਹਿੱਸੇ ’ਚ 12 ‘ਰੈਟ ਹੋਲ ਮਾਈਨਿੰਗ’ ਮਾਹਰਾਂ ਨੇ 10 ਮੀਟਰ ਦੇ ਮਲਬੇ ਦੀ ਖੁਦਾਈ ਕਰਕੇ ਰਸਤਾ ਬਣਾਇਆ।
ਜ਼ਿਕਰਯੋਗ ਹੈ ਕਿ 25 ਟਨ ਵਜ਼ਨ ਵਾਲੀ ਭਾਰੀ ਅਤੇ ਤਾਕਤਵਰ ਅਮਰੀਕੀ ਔਗਰ ਮਸ਼ੀਨ ਨਾਲ ਸੁਰੰਗ ’ਚ ਡਰਿਲਿੰਗ ਕੀਤੀ ਜਾ ਰਹੀ ਸੀ ਪਰ ਸ਼ੁੱਕਰਵਾਰ ਨੂੰ ਇਸ ਦੇ ਕਈ ਹਿੱਸੇ ਮਲਬੇ ’ਚ ਫਸਣ ਕਾਰਨ ਕੰਮ ਵਿੱਚ ਵਿਘਨ ਪੈ ਗਿਆ। ਉਹ ਮਸ਼ੀਨ ਮਲਬੇ ਦੇ ਅੰਦਰ 47 ਮੀਟਰ ਤੱਕ ਡਰਿਲਿੰਗ ਕਰ ਚੁੱਕੀ ਸੀ। ਆਖਰ ਮਜ਼ਦੂਰਾਂ ਨੇ ਜ਼ਿੰਦਗੀ ਦੀ ਜੰਗ ਜਿੱਤ ਲਈ।

LEAVE A REPLY

Please enter your comment!
Please enter your name here