ਚੇਨਈ : ਇੱਥੋਂ ਪੁਣੇ ਜਾਣ ਵਾਲੀ ਭਾਰਤ ਗੌਰਵ ਐੱਕਸਪ੍ਰੈੱਸ ਟਰੇਨ ’ਚ ਰੇਲਵੇ ਵੱਲੋਂ ਦਿੱਤੇ ਗਏ ਖਾਣੇ ਕਾਰਨ 40 ਯਾਤਰੀ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।
ਯਾਤਰੀਆਂ ਨੇ ਖਾਣਾ ਖਾਣ ਦੇ ਤੁਰੰਤ ਬਾਅਦ ਅਸਹਿਜ ਮਹਿਸੂਸ ਕੀਤਾ। ਕਈ ਯਾਤਰੀਆਂ ਨੇ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਖਰਾਬ ਖਾਣਾ ਖਾਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ।
ਰੇਲਵੇ ਨੇ ਤੁਰੰਤ ਪੁਣੇ ਰੇਲਵੇ ਸਟੇਸ਼ਨ ’ਤੇ ਸਾਰੇ 40 ਯਾਤਰੀਆਂ ਦੀ ਮੁਢਲੀ ਜਾਂਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਣੇ ਦੇ ਸੁਸੁਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਫਿਲਹਾਲ ਸਾਰੇ ਯਾਤਰੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਐੱਨ ਸੀ ਪੀ ਸਾਂਸਦ ਸੁਪ੍ਰੀਆ ਸੂਲੇ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਦੇਖਣ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।