ਨਵੀਂ ਦਿੱਲੀ : ਤਜਰਬੇਕਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ 15 ਤੋਂ 22 ਦਸੰਬਰ ਤੱਕ ਸਪੇਨ ਦੇ ਵੈਲੇਂਸ਼ੀਆ ਵਿਚ ਹੋਣ ਵਾਲੇ ਪੰਜ ਦੇਸ਼ਾਂ ਦੇ ਹਾਕੀ ਟੂਰਨਾਮੈਂਟ ’ਚ 24 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗਾ। ਸੁਮਿਤ ਅਤੇ ਅਮਿਤ ਰੋਹੀਦਾਸ ਉਪ ਕਪਤਾਨ ਹੋਣਗੇ। ਟੂਰਨਾਮੈਂਟ ਦੀਆਂ ਹੋਰਨਾਂ ਟੀਮਾਂ ਵਿਚ ਸਪੇਨ, ਜਰਮਨੀ, ਫਰਾਂਸ ਅਤੇ ਬੈਲਜੀਅਮ ਸ਼ਾਮਲ ਹਨ।
ਭਾਰਤੀ ਟੀਮ : ਗੋਲਕੀਪਰ: ਪੀ ਆਰ ਸ੍ਰੀਜੇਸ਼, ਕਿ੍ਰਸ਼ਨ ਬਹਾਦੁਰ ਪਾਠਕ, ਸੂਰਜ ਕਰਕੇਰਾ, ਡਿਫੈਂਡਰ : ਹਰਮਨਪ੍ਰੀਤ ਸਿੰਘ (ਕਪਤਾਨ), ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਅਮਿਤ ਰੋਹੀਦਾਸ, ਵਰੁਣ ਕੁਮਾਰ, ਸੁਮਿਤ, ਸੰਜੇ ਅਤੇ ਨੀਲਮ ਸੰਜੀਪ, ਮਿਡਫੀਲਡਰ : ਯਸ਼ਦੀਪ ਸਿਵਾਚ, ਵਿਵੇਕ ਸਾਗਰ ਪ੍ਰਸਾਦ, ਨੀਲਕੰਤਾ ਸ਼ਰਮਾ, ਰਾਜ ਕੁਮਾਰ ਪਾਲ, ਸ਼ਮਸ਼ੇਰ ਸਿੰਘ, ਰਵੀਚੰਦਰ ਸਿੰਘ ਮੋਇਰੰਗਥਮ, ਫਾਰਵਰਡ : ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਕਾਰਤੀ ਸੇਲਵਮ, ਦਿਲਪ੍ਰੀਤ ਸਿੰਘ, ਅਕਾਸ਼ਦੀਪ ਸਿੰਘ।