‘ਗ਼ਾਇਬ’ ਮੁੰਦਰੀ ਨੇ ਮੁੜ ਛੇੜੀ ਨੇਤਨਯਾਹੂ ਦੇ ਮਾਰੇ ਜਾਣ ਦੀ ਚਰਚਾ

0
108

ਤਲ ਅਵੀਵ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਿਹਤ ਅਤੇ ਉਨ੍ਹਾਂ ਦੀ ਮੌਤ ਬਾਰੇ ਫੈਲ ਰਹੀਆਂ ਅਫ਼ਵਾਹਾਂ ਨੇ ਮੰਗਲਵਾਰ ਨੂੰ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਉਨ੍ਹਾਂ ਦੇ ਅਧਿਕਾਰਤ ‘ਐਕਸ’ ਖਾਤੇ ਤੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਉਨ੍ਹਾਂ ਦੀ ਉਂਗਲ ‘ਚੋਂ ਮੁੰਦਰੀ ਅਚਾਨਕ ‘ਗ਼ਾਇਬ’ ਹੁੰਦੀ ਦਿਖਾਈ ਦਿੱਤੀ | ਇਸ ‘ਡਿਜੀਟਲ ਗਲਿੱਚ’ (ਤਕਨੀਕੀ ਨੁਕਸ) ਨੇ ਸੋਸ਼ਲ ਮੀਡੀਆ ‘ਤੇ ਇਹ ਬਹਿਸ ਛੇੜ ਦਿੱਤੀ ਹੈ ਕਿ ਕੀ ਇਹ ਵੀਡੀਓ ਅਸਲੀ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੀ ਗਈ ਹੈ | ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨੇਤਨਯਾਹੂ ਯੇਰੂਸ਼ਲਮ ਦੀਆਂ ਸੜਕਾਂ ‘ਤੇ ਸੈਰ ਕਰਦੇ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ | ਵੀਡੀਓ ਦੇ ਇੱਕ ਹਿੱਸੇ ਵਿੱਚ ਜਦੋਂ ਉਹ ਆਪਣਾ ਹੱਥ ਹਿਲਾਉਂਦੇ ਹਨ ਤਾਂ ਉਨ੍ਹਾਂ ਦੀ ਉਂਗਲ ਵਿੱਚ ਪਾਈ ਮੁੰਦਰੀ ਇੱਕ ਪਲ ਲਈ ਗ਼ਾਇਬ ਹੁੰਦੀ ਜਾਪਦੀ ਹੈ | ਇੰਟਰਨੈੱਟ ਵਰਤੋਂਕਾਰਾਂ ਨੇ ਇਸ ਨੂੰ ‘100 ਫ਼ੀਸਦੀ ਏ.ਆਈ. ਜਨਰੇਟਿਡ’ ਦੱਸਦਿਆਂ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਸਰਕਾਰ ਨੇਤਨਯਾਹੂ ਦੀ ਮੌਤ ਦੀ ਖ਼ਬਰ ਛੁਪਾਉਣ ਲਈ ਨਕਲੀ ਵੀਡੀਓਜ਼ ਦਾ ਸਹਾਰਾ ਲੈ ਰਹੀ ਹੈ |