ਵੈਨਕੂਵਰ : ਕੈਨੇਡਾ ‘ਚ ਵੱਖ-ਵੱਖ ਥਾਈਾ ਬੀਤੇ ਹਫ਼ਤੇ ਦੇ ਅਖ਼ੀਰ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ | ਪਹਿਲੀ ਘਟਨਾ ਫੋਰਟ ਸੇਂਟ ਪੌਲ ਜੌਹਨ ਸ਼ਹਿਰ ਵਿਖੇ ਵਾਪਰੀ, ਜਿੱਥੇ ਦੋ ਗਰੁੱਪਾਂ ਦੀ ਲੜਾਈ ‘ਚ ਗੁਰਕੀਰਤ ਸਿੰਘ ਮਨੋਚਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੁਢਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਉਹ ਉੱਥੇ ਇੱਕ ਸਟੋਰ ‘ਚ ਕੰਮ ਕਰਦਾ ਸੀ | ਉਹ ਉਜੈਨ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਾਲ ਕੁ ਪਹਿਲਾਂ ਕੈਨੇਡਾ ਆਇਆ ਸੀ | ਪੁਲਸ ਜਾਂਚ ਕਰ ਰਹੀ ਹੈ ਕਿ ਉਹ ਲੜਾਈ ‘ਚ ਅਚਾਨਕ ਮਾਰਿਆ ਗਿਆ ਜਾਂ ਉਸ ਦੀ ਮਿੱਥ ਕੇ ਹੱਤਿਆ ਕੀਤੀ ਗਈ | ਦੂਜੀ ਘਟਨਾ ਸਸਕੈਚਵਨ ਸੂਬੇ ਦੇ ਬਰੈਂਟਫੋਰਡ ਸ਼ਹਿਰ ਦੀ ਹੈ, ਜਿੱਥੇ ਟੈਕਸੀ ਚਾਲਕ ਦਵਿੰਦਰ ਸਿੰਘ (30) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਕ ਘਟਨਾ ਮੌਕੇ ਉਹ ਮੋਟਲ ਦੇ ਬਾਹਰ ਕਿਸੇ ਯਾਤਰੀ ਦੀ ਉਡੀਕ ਵਿੱਚ ਟੈਕਸੀ ‘ਚ ਬੈਠਾ ਸੀ | ਮੋਟਲ ‘ਚੋਂ ਨਿਕਲੀ ਅÏਰਤ ਉੱਤੇ ਕਿਸੇ ਵੱਲੋਂ ਚਲਾਈ ਜਾਨਲੇਵਾ ਗੋਲੀ ਖੁੰਝ ਕੇ ਉਸ ਦੇ ਆ ਵੱਜੀ ਅਤੇ ਉਹ ਮੌਤ ਦੇ ਮੂੰਹ ਜਾ ਪੁੱਜਾ | ਉਹ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਨਾਲ ਸੰਬੰਧ ਰੱਖਦਾ ਸੀ ਤੇ ਕੁਝ ਸਾਲ ਪਹਿਲਾਂ ਪਰਵਾਰ ਸਮੇਤ ਕੈਨੇਡਾ ਆਇਆ ਸੀ | ਤੀਜੀ ਘਟਨਾ ਐਡਮਿੰਟਨ ਨੇੜਲੇ ਸ਼ਹਿਰ ਵਿੱਚ ਵਾਪਰੀ, ਜਿੱਥੇ ਬੀਰਇੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਜਾਨ ਚਲੀ ਗਈ | ਉਹ ਚਾਰ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਇਆ ਸੀ | ਹੱਤਿਆ ਦਾ ਕਾਰਨ ਸੜਕ ‘ਤੇ ਹੋਇਆ ਝਗੜਾ ਦੱਸਿਆ ਗਿਆ ਹੈ | ਬੇਸ਼ੱਕ ਤਿੰਨਾਂ ਘਟਨਾਵਾਂ ਦਾ ਆਪਸ ‘ਚ ਕੋਈ ਸੰਬੰਧ ਨਹੀਂ ਹੈ, ਪਰ ਇਸ ਕਾਰਨ ਇੱਥੇ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ |





