11.3 C
Jalandhar
Sunday, December 22, 2024
spot_img

ਡਰੋਨ ਨਾਲ ਬੰਨ੍ਹ ਕੇ ਭੇਜੇ ਪਿਸਤੌਲ ਬਰਾਮਦ

ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)
ਖਾਲੜਾ ਪੁਲਸ ਅਤੇ ਬੀਐੱਸਐੱਫ ਵੱਲੋਂ ਚਲਾਏ ਗਏ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਵਾਲੇ ਪਾਸਿਉਂ ਡ੍ਰੋਨ ਨਾਲ ਬੰਨ੍ਹ ਕੇ ਭੇਜੇ ਦੋ ਪਿਸਤੌਲ ਖਾਲੜਾ ਦੇ ਸਰਕਾਰੀ ਸਕੂਲ ਵਿੱਚੋਂ ਬਰਾਮਦ ਕਰਨ ਦੀ ਖਬਰ ਸਾਹਮਣੇ ਆਈ ਹੈ। ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਵੱਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਖਾਲੜਾ ਪੁਲਸ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਦੇ ਖੇਡ ਮੈਦਾਨ ਵਿੱਚ ਸੱਕੀ ਪੈਕਟ ਮੌਜੂਦ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਖਾਲੜਾ ਪੁਲਸ ਨੇ ਬੀਐੱਸਐੱਫ ਨੂੰ ਨਾਲ ਲੈ ਕੇ ਸਕੂਲ ਵਿੱਚੋਂ ਇੱਕ ਪੈਕੇਟ, ਜਿਸ ਨੂੰ ਪੀਲੇ ਰੰਗ ਦੀ ਟੇਪ ਨਾਲ ਸੀਲ ਕੀਤਾ ਗਿਆ ਸੀ, ਆਪਣੇ ਕਬਜੇ ਵਿੱਚ ਲਿਆ। ਜਕਿਰਯੋਗ ਹੈ ਕਿ ਜਾਂਚ ਕਰਨ ‘ਤੇ ਉਪਰੋਕਤ ਪੈਕੇਟ ਵਿੱਚੋਂ ਦੋ ਪਿਸਤੌਲ (ਗਲਾਕ 26 ਜਨਰਲ 4919 ਐਮ ਐਮ) ਜੋ ਆਸਟ੍ਰੀਆ ਵਿੱਚ ਬਣੇ ਹਨ, ਬਰਾਮਦ ਹੋਏ,ਜਿਸ ਸੰਬੰਧੀ ਖਾਲੜਾ ਪੁਲਸ ਨੇ ਮੁਕਦਮਾਂ ਨੰਬਰ 146,10-11-12 ਏਅਰਕਰਾਫਟ ਐਕਟ 1934 ਅਤੇ 25 ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

LEAVE A REPLY

Please enter your comment!
Please enter your name here

Latest Articles