ਜੈਪੁਰ : ਬਹੁਮਤ ਮਿਲਦਾ ਨਾ ਦੇਖ ਕੇ ਰਾਜਸਥਾਨ ਵਿਚ ਕਾਂਗਰਸ ਤੇ ਭਾਜਪਾ ਨੇ ਸ਼ਨੀਵਾਰ ਆਜ਼ਾਦ ਉਮੀਦਵਾਰਾਂ, ਬਾਗੀਆਂ ਤੇ ਛੋਟੀਆਂ ਪਾਰਟੀਆਂ ਨਾਲ ਸੰਪਰਕ ਵਧਾ ਲਿਆ।
ਦੋਹਾਂ ਪਾਰਟੀਆਂ ਦੇ ਕਰੀਬ 40 ਬਾਗੀ ਮੈਦਾਨ ਵਿਚ ਸਨ ਤੇ ਉਨ੍ਹਾਂ ਵੱਲੋਂ ਉਲਟ-ਫੇਰ ਕਰ ਦੇਣ ਦਾ ਖਦਸ਼ਾ ਹੈ। ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤਿਲੰਗਾਨਾ ਅਸੰਬਲੀ ਲਈ ਪਈਆਂ ਵੋਟਾਂ ਦੀ ਗਿਣਤੀ ਐਤਵਾਰ ਸਵੇਰ ਤੋਂ ਸ਼ੁਰੂ ਹੋਵੇਗੀ।