ਨਵੀਂ ਦਿੱਲੀ : ਇੱਕ ਆਟੋ ਅਤੇ ਉਸ ‘ਚ 26 ਸਵਾਰੀਆਂ, ਸੁਣਨ ‘ਚ ਇਹ ਗੱਲ ਹੈਰਾਨ ਕਰ ਸਕਦੀ ਹੈ, ਪਰ ਹੈ ਸੱਚ | ਫਤਿਹਪੁਰ ‘ਚ ਇੱਕ ਡਰਾਈਵਰ 26 ਲੋਕਾਂ ਨੂੰ ਬੈਠਾ ਕੇ ਆਟੋ ਚਲਾ ਰਿਹਾ ਸੀ | ਸਪੀਡ ‘ਚ ਸੀ ਤਾਂ ਪੁਲਸ ਨੇ ਦੀ ਨਜ਼ਰ ਪੈ ਗਈ | ਪੁਲਸ ਵਾਲਿਆਂ ਨੇ ਆਟੋ ਰੋਕਿਆ ਤਾਂ ਦੰਗ ਰਹਿ ਗਏ | ਪੁਲਸ ਨੇ ਗਿਣਤੀ ਕਰਕੇ ਆਟੋ ‘ਚੋਂ ਇੱਕ-ਇੱਕ ਕਰਕੇ 27 ਲੋਕਾਂ ਨੂੰ ਕੱਢਿਆ | ਸਾਰੇ ਬਕਰੀਦ ‘ਤੇ ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ | ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਹ ਸਭ ਦਿਖਾਈ ਦੇ ਰਿਹਾ ਹੈ | ਕਿਸੇ ਨੇ ਆਟੋ ਨੂੰ ਮਿੰਨੀ ਬੱਸ ਐਲਾਨਣ ਦੀ ਮੰਗ ਕੀਤੀ ਤਾਂ ਕਿਸੇ ਨੇ ਕਿਹਾ ਕਿ ਡਰਾਈਵਰ ਨੂੰ ਯੋਗੀ ਸਰਕਾਰ ਕੋਈ ਛੋਟਾ-ਮੋਟਾ ਐਵਾਰਡ ਜ਼ਰੂਰ ਦੇਵੇ |
ਮਾਮਲਾ ਬਿੰਦਕੀ ਕੋਤਵਾਲੀ ਖੇਤਰ ਦੇ ਲਲੌਲੀ ਚੌਰਾਹੇ ਦਾ ਹੈ | ਬਕਰੀਦ ਨੂੰ ਲੈ ਕੇ ਚੌਰਾਹੇ ‘ਤੇ ਪੁਲਸ ਨਾਕੇ ਲਾਈ ਖੜੀ ਸੀ | ਇਸ ਦੌਰਾਨ ਇੱਕ ਆਟੋ ਰਿਕਸ਼ਾ ਤੇਜ਼ੀ ਨਾਲ ਨਿਕਲਿਆ, ਤਾਂ ਪੁਲਸ ਮੁਲਾਜ਼ਮਾਂ ਨੇ ਦੌੜ ਲਾ ਕੇ ਰੋਕਿਆ | ਥਾਣਾ ਮੁਖੀ ਨੇ ਆਟੋ ‘ਚ ਸਵਾਰ ਬੱਚਿਆਂ ਤੇ ਵੱਡਿਆਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਿਆ | ਫਿਲਹਾਲ ਪੁਲਸ ਨੇ ਆਟੋ ਰਿਕਸ਼ਾ ਨੂੰ ਬੰਦ ਕਰ ਦਿੱਤਾ ਹੈ |





