ਬਰੇਲੀ : ਯੂ ਪੀ ਦੇ ਬਰੇਲੀ ’ਚ ਇੱਕ ਡੰਪਰ ਨਾਲ ਟਕਰਾਉਣ ’ਤੇ ਕਾਰ ’ਚ ਅੱਗ ਲੱਗਣ ਨਾਲ ਅੱਠ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ’ਚ 7 ਨੌਜਵਾਨ ਅਤੇ ਇੱਕ ਬੱਚਾ ਸੀ। ਹਾਦਸਾ ਸਨਿੱਚਰਵਾਰ ਦੇਰ ਰਾਤ ਭੋਜੀਪੁਰਾ ਨੇੜੇ ਨੈਨੀਤਾਲ ਹਾਈਵੇ ’ਤੇ ਉਸ ਵੇਲੇ ਵਾਪਰਿਆ, ਜਦੋਂ ਤੇਜ਼ ਰਫਤਾਰ ਅਰਟਿਗਾ ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੀ ਲੇਨ ’ਚ ਆ ਗਈ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਡੰਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਡੰਪਰ ਕਾਰ ਨੂੰ 15 ਤੋਂ 20 ਮੀਟਰ ਤੱਕ ਘੜੀਸਦਾ ਲੈ ਗਿਆ। ਇਸ ਕਾਰਨ ਕਾਰ ਨੂੰ ਅੱਗ ਲੱਗ ਗਈ।



