ਲਖਨਊ : ਬਸਪਾ ਸੁਪਰੀਮੋ ਮਾਇਆਵਤੀ (67) ਨੇ ਆਪਣੇ ਭਤੀਜੇ ਆਕਾਸ਼ ਆਨੰਦ (27) ਨੂੰ ਐਤਵਾਰ ਆਪਣਾ ਜਾਨਸ਼ੀਨ ਐਲਾਨ ਦਿੱਤਾ। ਮਾਇਆਵਤੀ ਯੂ ਪੀ ਅਤੇ ਉੱਤਰਾਖੰਡ ’ਚ ਪਾਰਟੀ ਦੀ ਕਮਾਨ ਸੰਭਾਲੇਗੀ, ਜਦੋਂ ਕਿ ਆਕਾਸ਼ ਬਾਕੀ 26 ਰਾਜਾਂ ਦੀ ਨਿਗਰਾਨੀ ਕਰੇਗਾ। ਮਾਇਆਵਤੀ ਨੇ ਕਿਹਾ ਕਿ ਉਨ੍ਹਾ ਪਾਰਟੀ ਦੀ ਵਿਰਾਸਤ ਅਤੇ ਰਾਜਨੀਤੀ ਨੂੰ ਅੱਗੇ ਤੋਰਨ ਲਈ ਆਪਣੇ ਭਤੀਜੇ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਇਸ ਸੰਬੰਧੀ ਡੇਢ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਮਾਇਆਵਤੀ ਨੇ ਫੈਸਲਾ ਸੁਣਾਇਆ।


