ਸ਼ੇਅਰ ਬਾਜ਼ਾਰ ਦਾ ਚੜ੍ਹਨਾ ਜਾਰੀ

0
169

ਮੁੰਬਈ : ਸੋਮਵਾਰ ਸ਼ੁੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਨੇ ਪਹਿਲੀ ਵਾਰ 70,000 ਦੇ ਪੱਧਰ ਨੂੰ ਪਾਰ ਕੀਤਾ, ਜਦਕਿ ਨਿਫਟੀ 21,000 ਦੇ ਪੱਧਰ ਨੂੰ ਪਾਰ ਕਰ ਗਿਆ। ਇਸ ਤੋਂ ਕੁੱਝ ਦੇਰ ਬਾਅਦ ਇਹ ਹੇਠਾਂ ਆ ਗਿਆ। ਭਾਰਤੀ ਰਿਜ਼ਰਵ ਬੈਂਕ ਵੱਲੋਂ ਚਾਲੂ ਵਿੱਤੀ ਸਾਲ ਲਈ ਵਿਕਾਸ ਅਨੁਮਾਨ ਵਧਾਉਣ ਅਤੇ ਨੀਤੀਗਤ ਦਰਾਂ ’ਚ ਕੋਈ ਬਦਲਾਅ ਨਾ ਕਰਨ ਤੋਂ ਬਾਅਦ ਮੁੱਖ ਸੂਚਕਾਂਕ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ। 30 ਸ਼ੇਅਰਾਂ ਵਾਲਾ ਸੈਂਸੈਕਸ ਸਵੇਰੇ ਖੁੱਲ੍ਹਣ ਤੋਂ ਤੁਰੰਤ ਬਾਅਦ 70,048.90 ਅੰਕਾਂ ਦੇ ਆਪਣੇ ਸਰਵਉੱਚ ਪੱਧਰ ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਦੇ ਰੁਝਾਨ ਨੂੰ ਦਰਸਾਉਂਦੇ ਹੋਏ, 50 ਸ਼ੇਅਰਾਂ ਵਾਲਾ ਨਿਫਟੀ 21,019.80 ਅੰਕਾਂ ਦੇ ਉੱਚਤਮ ਪੱਧਰ ’ਤੇ ਪਹੁੰਚ ਗਿਆ। ਸ਼ਾਮ ਸੈਂਸੈਕਸ 102.93 ਅੰਕ ਚੜ੍ਹ ਕੇ ਰਿਕਾਰਡ 69,928.53 ਤੇ ਨਿਫਟੀ 27.70 ਅੰਕ ਦੀ ਤੇਜ਼ੀ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਉਚੇ ਪੱਧਰ 20,997.10 ਅੰਕ ’ਤੇ ਬੰਦ ਹੋਇਆ।

LEAVE A REPLY

Please enter your comment!
Please enter your name here