ਜਲੰਧਰ : ਇਥੇ ਬਸਤੀ ਬਾਵਾ ਖੇਲ ’ਚੋਂ ਦੋ ਦਿਨ ਪਹਿਲਾਂ ਲਾਪਤਾ ਮੁਟਿਆਰ ਦੀ ਅਰਜੁਨ ਨਗਰ ’ਚ ਸਥਿਤ ਪਲਾਟ ’ਚ ਸੜੀ ਹੋਈ ਲਾਸ਼ ਮਿਲੀ ਹੈ। 18 ਸਾਲਾਂ ਦੀ ਰਾਗਿਨੀ 12ਵੀਂ ’ਚ ਪੜ੍ਹਦੀ ਸੀ। ਬੁੱਧਵਾਰ ਸਵੇਰੇ ਉਸ ਦੇ ਘਰ ਦੇ ਲਾਗੇ ਖਾਲੀ ਪਲਾਟ ’ਚ ਉਸ ਦੀ ਸੜੀ ਲਾਸ਼ ਮਿਲੀ। ਇਸ ਤੋਂ ਬਾਅਦ ਏ ਡੀ ਸੀ ਪੀ ਹਰਿੰਦਰ ਸਿੰਘ ਗਿੱਲ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ। ਕੁੜੀ ਦੇ ਪਿਤਾ ਜਲੰਧਰ ’ਚ ਈ-ਰਿਕਸ਼ਾ ਚਲਾਉਂਦੇ ਹਨ ਤੇ ਮਾਂ ਲੋਕਾਂ ਦੇ ਘਰਾਂ ’ਚ ਕੰਮ ਕਰਦੀ ਹੈ। ਇਹ ਪਰਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਪਿੰਡ ਕੌੜੀ ਦਾ ਰਹਿਣ ਵਾਲਾ ਹੈ। ਰਾਗਿਨੀ ਪੰਜ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ ਸੀ। ਉਸ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਮੰਗਲਵਾਰ ਸ਼ਾਮ ਬਸਤੀ ਬਾਬਾ ਖੇਲ ਥਾਣੇ ’ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮੁੱਢਲੀ ਜਾਂਚ ਤੋਂ ਬਾਅਦ ਪੁਲਸ ਇਸ ਨੂੰ ਕਤਲ ਦੱਸ ਰਹੀ ਹੈ। ਵਿਦਿਆਰਥਣ ਦਾ ਸਰੀਰ ਪੂਰੀ ਤਰ੍ਹਾਂ ਸੜ ਗਿਆ ਹੈ, ਪਰ ਉਸ ਦੀ ਜੁੱਤੀ ਨਹੀਂ ਸੜੀ ਤੇ ਨਾ ਹੀ ਕੱਪੜੇ ਸੜੇ।




