ਸੀ ਪੀ ਆਈ ਵੱਲੋਂ ਖਟਕੜ ਕਲਾਂ ਵਿਖੇ ਸਮਾਗਮ ਅੱਜ

0
9

ਬੰਗਾ (ਅਵਤਾਰ ਕਲੇਰ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਪੀ ਆਈ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਮਨਾਇਆ ਜਾਵੇਗਾ¢ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ ਨੇ ਦੱਸਿਆ ਕਿ ਇਸ ਮÏਕੇ ਸੀ ਪੀ ਆਈ ਦੇ ਕÏਮੀ ਸਕੱਤਰ ਬੰਤ ਸਿੰਘ ਬਰਾੜ, ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਪੰਜਾਬ ਸੰਬੋਧਨ ਕਰਨਗੇ¢ਨਵਾਂ ਸ਼ਹਿਰ ਰੇਲਵੇ ਸਟੇਸ਼ਨ ਤੋਂ ਲੈ ਕੇ ਖਟਕੜ ਕਲਾਂ ਤੱਕ ਗੱਡੀਆਂ ਅਤੇ ਮੋਟਰਸਾਈਕਲਾਂ ‘ਤੇ ਮਾਰਚ ਕੀਤਾ ਜਾਵੇਗਾ¢ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਨਤਮਸਤਕ ਹੋਣ ਉਪਰੰਤ ਪਾਰਟੀ ਆਗੂ ਵਰਕਰਾਂ ਨੂੰ ਸੰਬੋਧਨ ਕਰਨਗੇ¢ ਇਸ ਮÏਕੇ ਪਰਮਿੰਦਰ ਮੇਨਕਾ, ਗੁਰਮੁੱਖ ਸਿੰਘ ਫਰਾਲਾ, ਨਰੰਜਣ ਦਾਸ ਮੇਹਲੀ, ਅਮਰਜੀਤ ਮੇਹਲੀ, ਜੁਝਾਰ ਸਿੰਘ ਕੁੱਕੜ ਮਜ਼ਾਰਾ, ਦਸੌਂਧਾ ਸਿੰਘ, ਜਗਤਾਰ ਸਿੰਘ, ਜਸਵਿੰਦਰ ਰਾਹੋਂ, ਵੀਨਾ ਰਾਣੀ ਰਾਹੋਂ ਆਦਿ ਆਗੂ ਹਾਜ਼ਰ ਸਨ |