ਮਹਾਂਦੇਵ ਐਪ ਦਾ ਮਾਲਕ ਰਵੀ ਉੱਪਲ ਦੁਬਈ ’ਚ ਫੜਿਆ

0
174

ਨਵੀਂ ਦਿੱਲੀ : ਮਹਾਂਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਦੋ ਮੁੱਖ ਮਾਲਕਾਂ ਵਿੱਚੋਂ ਇੱਕ ਰਵੀ ਉੱਪਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਬੇਨਤੀ ’ਤੇ ਇੰਟਰਪੋਲ ਵੱਲੋਂ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਦੁਬਈ ਦੀ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਉੱਪਲ (43) ਨੂੰ ਪਿਛਲੇ ਹਫਤੇ ਹਿਰਾਸਤ ’ਚ ਲਿਆ ਗਿਆ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਉਸ ਨੂੰ ਭਾਰਤ ਲਿਆਉਣ ਲਈ ਦੁਬਈ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਉੱਪਲ ਦੀ ਜਾਂਚ ਕਰ ਰਿਹਾ ਹੈ। ਈ ਡੀ ਤੋਂ ਇਲਾਵਾ ਛੱਤੀਸਗੜ੍ਹ ਤੇ ਮੁੰਬਈ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

LEAVE A REPLY

Please enter your comment!
Please enter your name here