ਨਰੇਗਾ ਕਾਮਿਆਂ ਦੇ ਹੱਕਾਂ ’ਤੇ ਡਾਕਾ ਬਰਦਾਸ਼ਤ ਨਹੀਂ ਹੋਵੇਗਾ : ਗਦਾਈਆ

0
159

ਨਾਭਾ (ਵਰਿੰਦਰ ਵਰਮਾ) ਨਰੇਗਾ ਕਾਮਿਆਂ ਵੱਲੋਂ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ, ਕਾਮਿਆਂ ਦੇ ਹੱਕਾਂ ’ਤੇ ਡਾਕਾ ਬਰਦਾਸ਼ਤ ਨਹੀਂ ਕਰਾਂਗੇ, ਨਰੇਗਾ ਕਾਮਿਆਂ ਦੀ ਲਹਿਰ ਦੀ ਉਸਾਰੀ ਕਰਕੇ ਸਰਕਾਰਾਂ ਦੇ ਇਸ਼ਾਰੇ ਤੇ ਮਨਮਾਨੀਆਂ ਕਰ ਰਹੀ ਅਫ਼ਸਰਸ਼ਾਹੀ ਨੂੰ ਨੱਥ ਪਾਈ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ. ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਨਾਭਾ ਦੇ ਬੀ ਡੀ ਪੀ ਓ ਦਫ਼ਤਰ ਵਿਖੇ ਧਰਨੇ ’ਤੇ ਬੈਠੇ ਨਰੇਗਾ ਕਾਮਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਕਾਮਰੇਡ ਗਦਾਈਆ ਨੇ ਕਿਹਾ ਕਿ ਨਰੇਗਾ ਦੀ ਬਿਨਾਂ ਰੋਟੀ ਤੋਂ ਦਿਹਾੜੀ 431 ਰੁਪਏ ਨਾ ਦੇ ਕੇ ਧ੍ਰੋਹ ਕਾਮਾ ਰਹੀਆਂ ਸਰਕਾਰਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਮਸ਼ੀਨੀਕਰਨ ਦੇ ਕਾਰਨ ਕਾਮਿਆਂ ਲਈ ਨਰੇਗਾ ਦੀ ਮਹੱਤਤਾ ਹੋਰ ਵਧ ਗਈ ਹੈ। ਇਸ ਪੇਂਡੂ ਕਿਰਤੀਆਂ ਲਈ ਕੰਮ ਦਿਨ 200 ਕਰਨੇ ਹੀ ਪੈਣਗੇ। ਨਰੇਗਾ 2005 ਨੂੰ ਹੋਂਦ ’ਚ ਆਉਣ ਸਮੇਂ ਕਾਮਿਆਂ ਦੀ ਦਿਹਾੜੀ 6 ਘੰਟੇ ਸੀ, ਜੋ ਬਾਅਦ ’ਚ 9 ਘੰਟੇ ਕਰ ਦਿੱਤੀ। ਇਸ ਲਈ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ. ਏਟਕ ਪਹਿਲਾਂ ਵਾਲੀ ਦਿਹਾੜੀ 6 ਘੰਟੇ ਕਰਵਾ ਕੇ ਹੀ ਦਮ ਲਵੇਗੀ। ਨਰੇਗਾ ਕਾਮਿਆਂ ਨੂੰ ਕੰਮ ਕਰਨ ਲਈ ਕੋਈ ਵੀ ਸੰਦ ਨਹੀਂ ਦਿੱਤਾ ਜਾਂਦਾ ਹੈ, ਜਦੋਂ ਕਿ ਮਟੀਰੀਅਲ ਵਾਲੇ ਪੈਸਿਆਂ ’ਚੋਂ ਸੰਦ ਦੇਣੇ ਚਾਹੀਦੇ ਹਨ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ. ਦੀ ਤਹਿਸੀਲ ਆਗੂ ਰਿੰਪੀ, ਦਰਸ਼ਨ ਕੌਰ, ਰਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਤੋਂ 7 ਨਰੇਗਾ ਕਾਮੇ 15 ਦਸੰਬਰ ਤੱਕ ਭੁੱਖ ਹੜਤਾਲ ’ਤੇ ਬੈਠਣਗੇ ਤੇ 15 ਦਸੰਬਰ ਨੂੰ ਮਾਰਚ ਕਰਕੇ ਐੱਸ ਡੀ ਐੱਮ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਜਾਵੇਗਾ।

LEAVE A REPLY

Please enter your comment!
Please enter your name here