ਜ਼ੀਰਾ : ਸੋਮਵਾਰ ਇੱਥੇ ਟਰੇਡ ਯੂਨੀਅਨ ਕÏਾਸਲ ਵੱਲੋਂ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਮਹੱਤਵਪੂਰਨ ਇਕੱਤਰਤਾ ਕੀਤੀ ਗਈ, ਜਿਸ ਵਿੱਚ ਉਚੇਚੇ ਤÏਰ ‘ਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਸੂਬਾ ਸਕੱਤਰ ਸੀ ਪੀ ਆਈ ਨੇ ਸ਼ਿਰਕਤ ਕੀਤੀ | ਟਰੇਡ ਯੂਨੀਅਨ ਕÏਾਸਲ ਦੇ ਪ੍ਰਧਾਨ ਸਾਥੀ ਤਰਸੇਮ ਸਿੰਘ ਅਤੇ ਜਨਰਲ ਸਕੱਤਰ ਬਲਦੇਵ ਰਾਜ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਸੀ ਪੀ ਆਈ ਫਿਰੋਜ਼ਪੁਰ ਦੇ ਸਕੱਤਰ ਕਸ਼ਮੀਰ ਸਿੰਘ ਅਤੇ ਰਸ਼ਪਾਲ ਸਿੰਘ ਸੰਧੂ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ | ਇਸ ਇਕੱਠ ਵਿੱਚ ਮੰਡੀਕਰਨ ਬੋਰਡ ਦੇ ਮੁਲਾਜ਼ਮ, ਬਿਜਲੀ ਮੁਲਾਜ਼ਮ, ਰੋਡਵੇਜ਼ ਮੁਲਾਜ਼ਮ, ਸਨਅਤੀ ਕਾਮੇ, ਟੈਲੀਫੋਨ ਮੁਲਾਜ਼ਮ, ਆਸ਼ਾ ਵਰਕਰਜ਼, ਆਂਗਣਵਾੜੀ ਵਰਕਰ, ਅਧਿਆਪਕ ਅਤੇ ਇਸਤਰੀ ਸਭਾ ਆਦਿ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ |
ਪ੍ਰੋਗਰਾਮ ਦਾ ਆਗਾਜ਼ ਇਨਕਲਾਬੀ ਗੀਤ ਨਾਲ ਹੋਇਆ, ਉਪਰੰਤ ਸਾਥੀ ਤਰਸੇਮ ਸਿੰਘ ਨੇ ਸਾਰੇ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਨੇ ਦੇਸ਼ ਵਾਸਤੇ ਲਾਸਾਨੀ ਕੁਰਬਾਨੀ ਕੀਤੀ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ | ਉਨ੍ਹਾਂ ਦੀ ਕੁਰਬਾਨੀ ਨੂੰ ਅੱਜ ਦਾ ਬੱਚਾ ਬੱਚਾ ਬੜੇ ਮਾਣ ਅਤੇ ਸਤਿਕਾਰ ਦੇ ਨਾਲ ਯਾਦ ਵੀ ਕਰਦਾ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਅਤੇ ਮਿਸਾਲੀ ਕੁਰਬਾਨੀ ਤੋਂ ਪ੍ਰੇਰਨਾ ਵੀ ਲੈਂਦਾ ਹੈ |
ਕਾਮਰੇਡ ਧਾਲੀਵਾਲ ਨੇ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦੇ ਪਵਿੱਤਰ ਜਨਮ ਦਿਨ ਮÏਕੇ ਦੇਸ਼ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਵਧਾਈ ਦਿੰਦਿਆਂ ਕਿਹਾ ਕਿ ਭਗਤ ਸਿੰਘ ‘ਤੇ ਛੋਟੀ ਉਮਰ ਵਿੱਚ ਹੀ ਜਲਿ੍ਹਆਂਵਾਲੇ ਬਾਗ ਦੀ ਘਟਨਾ ਦਾ ਡੂੰਘਾ ਅਸਰ ਹੋਇਆ ਸੀ | ਅੰਗਰੇਜ਼ ਹਕੂਮਤ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਿਆ ਭਾਵੇਂ ਇਹ ਬੰਬ ਕੋਈ ਖਤਰਨਾਕ ਕਿਸਮ ਦਾ ਨਹੀਂ ਸੀ | ਅਸੈਂਬਲੀ ਵਿੱਚ ਭਗਦੜ ਮੱਚ ਗਈ | ਭਗਤ ਸਿੰਘ ਅਤੇ ਦੱਤ ਉਥੋਂ ਭੱਜੇ ਨਹੀਂ, ਉਨ੍ਹਾਂ ਨੇ ਗਿ੍ਫਤਾਰੀ ਦਿੱਤੀ | ਮੁਕਦਮੇ ਦੇ ਟਰਾਇਲ ਨੂੰ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਲਗਾਤਾਰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣ ਵਜੋਂ ਵਰਤਿਆ | ਉਨ੍ਹਾਂ ਕਿਹਾ ਕਿ ਜਿਸ ਲੁੱਟ-ਖਸੁੱਟ ਅਤੇ ਅਨੇਕਾਂ ਕਿਸਮ ਦੀਆਂ ਲੋਕ ਵਿਰੋਧੀ ਬੁਰਾਈਆਂ ਦੇ ਵਿਰੁੱਧ ਲੜਦਿਆਂ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਭਗਤ ਸਿੰਘ ਨੇ ਆਪਣੀ ਜਾਨ ਦੀ ਅਹੂਤੀ ਦੇ ਕੇ ਆਜ਼ਾਦ ਕਰਵਾਇਆ ਸੀ, ਅੱਜ ਉਸੇ ਆਜ਼ਾਦ ਦੇਸ਼ ਵਿੱਚ ਬੀ ਜੇ ਪੀ, ਆਰ ਐਸ ਐਸ ਦੀ ਲੋਕ ਵਿਰੋਧੀ ਫਿਰਕਾਪ੍ਰਸਤ ਅਤੇ ਕਾਰਪੋਰੇਟਾਂ ਦੀ ਜੁੰਡੀ ਦੀ ਯਾਰ ਸਰਕਾਰ ਦੀਆਂ ਘੋਰ ਲੋਕ ਵਿਰੋਧੀ ਨੀਤੀਆਂ ਦਾ ਸ਼ਿਕਾਰ ਕਰੋੜਾਂ ਲੋਕ ਗਰੀਬੀ ਤੇ ਗੁਰਬਤ ਵਿੱਚ ਜੀਵਨ ਬਸਰ ਕਰ ਰਹੇ ਹਨ | ਕਾਰਪੋਰੇਟਾਂ ਨੂੰ ਦੇਸ਼ ਦਾ ਧਨ ਬੜੀ ਬੇਕਿਰਕੀ ਨਾਲ ਲੁਟਾਇਆ ਜਾ ਰਿਹਾ ਹੈ | ਆਮ ਲੋਕਾਂ ਦਾ ਜੀਵਨ ਪੱਧਰ ਥੱਲੇ ਜਾ ਰਿਹਾ ਹੈ | ਦੇਸ਼ ਦਾ ਕਿਸਾਨ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਦੀ ਜ਼ਮੀਨ ਕਾਰਪੋਰੇਟਾਂ ਦੇ ਹਵਾਲੇ ਕਰਨੇ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ | ਅਮਰੀਕਾ ਵਰਗੇ ਦੇਸ਼ਾਂ ਨਾਲ ਮੁਕਤ ਵਪਾਰ ਸਮਝÏਤਾ ਕਰਕੇ ਖੇਤੀ ਦੇ ਖਾਤਮੇ ਦਾ ਮੁੱਢ ਬੰਨਿ੍ਹਆ ਜਾ ਰਿਹਾ ਹੈ | ਦੇਸ਼ ਵਿੱਚ ਧਾਰਮਿਕ ਘੱਟਗਿਣਤੀਆਂ ਦਾ ਰਹਿਣਾ ਦੱੁਭਰ ਕੀਤਾ ਪਿਆ ਹੈ | ਦੇਸ਼ ਦੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਕੇ ਸੰਵਿਧਾਨਕ ਸੰਸਥਾਵਾਂ ਅਤੇ ਅਦਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ | ਦੇਸ਼ ਦਾ ਚੋਣ ਕਮਿਸ਼ਨ ਅੱਜ ਖੁੱਲ੍ਹੇਆਮ ਮੋਦੀ ਭਗਤ ਬਣ ਕੇ ਵੋਟਾਂ ਕੱਟਣ ਦਾ ਕੰਮ ਕਰ ਰਿਹਾ ਹੈ, ਜਿਸ ਨੇ ਦੇਸ਼ ਵਿੱਚ 13 ਕਰੋੜ ਵੋਟਾਂ ਕੱਟ ਦਿੱਤੀਆਂ ਹਨ | ਦੋ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਦਾ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਦੀ ਵੀ ਨਹੀਂ ਸੁਣੀ ਜਾ ਰਹੀ | ਮਜ਼ਦੂਰਾਂ ਦੇ ਲੇਬਰ ਕਾਨੂੰਨ ਤੇ ਹੋਰ ਅਧਿਕਾਰ ਖਤਮ ਕਰ ਦਿੱਤੇ ਗਏ ਹਨ | ਸੂਬਿਆਂ ਦੇ ਅਧਿਕਾਰ ਇੱਕ ਇੱਕ ਕਰਕੇ ਕੇਂਦਰ ਨੇ ਖੋਹ ਲਏ ਹਨ | ਗੈਰ ਭਾਜਪਾਈ ਸਰਕਾਰਾਂ ਵਾਲੇ ਸੂਬਿਆਂ ਦੀ ਕੋਈ ਮਦਦ ਕੇਂਦਰ ਵੱਲੋਂ ਨਹੀਂ ਕੀਤੀ ਜਾਂਦੀ | ਉਨ੍ਹਾ ਕਿਹਾ ਕਿ ਪੰਜਾਬ ਨਸ਼ੇ ਵਿੱਚ ਗ੍ਰਸਤ ਕਰ ਦਿੱਤਾ ਗਿਆ ਹੈ | ਭਿ੍ਸ਼ਟਾਚਾਰ ਦਾ ਬੋਲਬਾਲਾ ਹੈ | ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਉਪਰ ਪੁਲਸ ਜਬਰ ਕਰ ਰਹੀ ਹੈ, ਮੁਲਾਜ਼ਮਾਂ, ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ | ਮਾਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਭਾਵੇਂ ਉਹ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਹੋਵੇ, ਨÏਕਰੀਆਂ ਦੇਣ ਦਾ ਹੋਵੇ, ਕਿਸਾਨੀ ਕਰਜ਼ੇ ਮਾਫ ਕਰਨ ਦਾ ਹੋਵੇ ਆਦਿ ਪੂਰੇ ਨਹੀਂ ਕੀਤੇ ਗਏ | ਸੂਬੇ ਦੀ ਹਾਲਤ ਵਿੱਤੀ ਤÏਰ ‘ਤੇ ਪੂਰੀ ਤਰ੍ਹਾਂ ਤਰਸਯੋਗ ਬਣਾ ਦਿੱਤੀ ਗਈ ਹੈ | ਸਰਕਾਰ ਦੇ ਸਮਾਂ ਪੂਰਾ ਹੋਣ ਤੱਕ ਸੂਬੇ ਦੇ ਸਿਰ ਪੰਜ ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਹੋਵੇਗਾ | ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ | ਧਾਲੀਵਾਲ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਸਮਾਜਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਲੁੱਟੇ ਜਾਣ ਵਾਲੇ ਲੋਕਾਂ ਦੀ ਦਿ੍ੜ੍ਹ ਸੰਘਰਸ਼ ਰਾਹੀਂ ਲੋਕ ਏਕਤਾ ਬਣਾ ਕੇ ਬੰਦ ਖਲਾਸੀ ਦੀ ਲੜਾਈ ਤਿੱਖੀ ਕੀਤੀ ਜਾਵੇ |
ਸਮਾਗਮ ਵਿੱਚ ਵੱਡੀ ਪੱਧਰ ‘ਤੇ ਸਰਗਰਮ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਮੁੱਖ ਤÏਰ ‘ਤੇ ਕਾਮਰੇਡ ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ, ਸੀ ਪੀ ਆਈ, ਹਰਚਰਨ ਸਿੰਘ ਨੂਰਪੁਰ, ਜਰਨੈਲ ਸਿੰਘ ਭੁੱਲਰ, ਹਰਦੀਪ ਸਿੰਘ ਐਡਵੋਕੇਟ, ਤਿ੍ਪਤਾ ਵਾਲੀਆ ਇਸਤਰੀ ਸਭਾ, ਬਲਦੇਵ ਰਾਜ ਜਨਰਲ ਸਕੱਤਰ, ਅੰਗਰੇਜ਼ ਸਿੰਘ ਅਟਵਾਲ, ਹਰਨੇਕ ਸਿੰਘ, ਹਰਪ੍ਰੀਤ ਸਿੰਘ ਭਾਟੀਆ, ਰਛਪਾਲ ਸਿੰਘ ਸੰਧੂ, ਪਿਆਰ ਕÏਰ, ਬਲਵਿੰਦਰ ਕÏਰ ਆਂਗਣਵਾੜੀ ਵਰਕਰਜ਼ ਭੋਲਾਂ ਰਾਣੀ, ਕਮਲਜੀਤ ਕÏਰ ਆਸ਼ਾ ਵਰਕਰਜ਼, ਬਲਵੀਰ ਸਿੰਘ ਅਲੀਪੁਰ, ਕੁਲਵੰਤ ਸਿੰਘ, ਨਛੱਤਰ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਮੇਲ ਸਿੰਘ, ਹਰਮਨਦੀਪ ਸਿੰਘ, ਸਿਕੰਦਰ ਸਿੰਘ, ਕਿੱਕਰ ਸਿੰਘ, ਮਹਿੰਦਰ ਸਿੰਘ, ਜਗਸੀਰ ਸਿੰਘ ਆਦਿ ਸ਼ਾਮਲ ਸਨ | ਅੰਤ ਵਿੱਚ ਪ੍ਰਧਾਨ ਵੱਲੋਂ ਆਏ ਲੋਕਾਂ ਦਾ ਅਤੇ ਕਾਮਰੇਡ ਧਾਲੀਵਾਲ ਦਾ ਵਿਸ਼ੇਸ਼ ਤÏਰ ‘ਤੇ ਧੰਨਵਾਦ ਕੀਤਾ ਗਿਆ |





