ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ‘ਤੇ ਕਿਸੇ ਵੀ ਧਾਰਮਕ ਆਗੂ ਜਾਂ ਫਿਰ ਧਾਰਮਕ ਚਿੰਨ੍ਹ ਲਗਾਉਣ ਦੇ ਲਈ ਮਨਜ਼ੂਰੀ ਸੰਬੰਧਤ ਮਹਿਕਮੇ ਤੋਂ ਲੈਣੀ ਪਵੇਗੀ | ਸਰਕਾਰ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਦੇ ਬੱਸਾਂ ‘ਤੇ ਕੋਈ ਧਾਰਮਕ ਤਸਵੀਰ ਜਾਂ ਚਿੰਨ੍ਹ ਨਹੀਂ ਲੱਗੇਗਾ |
ਇਸ ਤੋਂ ਪਹਿਲਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਵੱਲੋਂ ਗੁਰਸਿਮਰਨ ਸਿੰਘ ਮੰਡ ਦੀ ਇੱਕ ਦਰਖ਼ਾਸਤ ‘ਤੇ ਕਾਰਵਾਈ ਕਰਦਿਆਂ ਹੋਇਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਬੱਸਾਂ ‘ਚ ਨਾ ਲਗਾਉਣ ਬਾਰੇ ਹੁਕਮ ਜਾਰੀ ਕੀਤੇ ਸਨ, ਜਿਨ੍ਹਾਂ ਨੂੰ ਹੁਣ ਵਿਭਾਗ ਨੇ ਵਾਪਸ ਲੈ ਲਿਆ ਹੈ | ਸਰਕਾਰ ਨੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਬੱਸਾਂ ‘ਤੇ ਕਿਸੇ ਵੀ ਧਾਰਮਕ ਆਗੂ ਜਾਂ ਫਿਰ ਚਿੰਨ੍ਹ ਲਾਉਣ ਤੋਂ ਪਹਿਲਾਂ ਮਹਿਕਮੇ ਤੋਂ ਮਨਜ਼ੂਰੀ ਲੈਣਾ ਲਾਜ਼ਮੀ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਮਹਿਕਮਾ ਫੈਸਲਾ ਲਵੇਗਾ ਕਿ ਉਕਤ ਤਸਵੀਰ ਨੂੰ ਬੱਸਾਂ ‘ਤੇ ਲਗਾਉਣਾ ਹੈ ਜਾਂ ਨਹੀਂ |