ਦੇਵਘਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਇਥੇ 657 ਏਕੜ ਰਕਬੇ ਵਿਚ ਉਸਾਰੇ ਗਏ ਹਵਾਈ ਅੱਡੇ ਦਾ ਉਦਘਾਟਨ ਕੀਤਾ | ਇਸ ‘ਤੇ 401 ਕਰੋੜ ਰੁਪਏ ਦੀ ਲਾਗਤ ਆਈ ਹੈ | ਇਸ ਮੌਕੇ ਮੋਦੀ ਨੇ ਦੇਵਘਰ-ਕੋਲਕਾਤਾ ਇੰਡੀਗੋ ਉਡਾਨ ਨੂੰ ਵੀ ਰਵਾਨਾ ਕੀਤਾ | ਹਵਾਈ ਅੱਡੇ ਦੀ ਪੱਟੀ 2500 ਮੀਟਰ ਲੰਮੀ ਹੈ, ਜਿਸ ਉੱਤੇ ਏਅਰਬੱਸ ਏ-320 ਵਰਗੇ ਜਹਾਜ਼ ਉਤਰ ਵੀ ਸਕਦੇ ਹਨ ਤੇ ਉਡਾਨ ਵੀ ਭਰ ਸਕਦੇ ਹਨ |
ਸ਼ਹਿਰੀ ਹਵਾਬਾਜ਼ੀ ਮੰਤਰੀ ਸਿੰਧੀਆ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਇਸ ਹਵਾਈ ਅੱਡੇ ਨੂੰ ਰਾਂਚੀ, ਪਟਨਾ ਤੇ ਦਿੱਲੀ ਨਾਲ ਜੋੜਿਆ ਜਾਵੇਗਾ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਕਾਰੋ-ਅੰਗੁਲ ਗੈਸ ਪਾਈਪ ਲਾਈਨ ਵੀ ਲਾਂਚ ਕੀਤੀ, ਜਿਸ ਨਾਲ ਝਾਰਖੰਡ ਤੇ ਓਡੀਸ਼ਾ ਦੇ 11 ਜ਼ਿਲਿ੍ਹਆਂ ਦੇ ਲੋਕਾਂ ਨੂੰ ਫਾਇਦਾ ਮਿਲੇਗਾ | ਇਸ ਤਰ੍ਹਾਂ ਮੋਦੀ ਨੇ ਝਾਰਖੰਡ ‘ਚ ਕੁੱਲ 16,800 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਕੀਤੇ |