ਨਵੀਂ ਦਿੱਲੀ : ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਮੰਗਣ ’ਤੇ ਬੁੱਧਵਾਰ ਲੋਕ ਸਭਾ ਦੇ ਦੋ ਹੋਰ ਸਾਂਸਦਾਂ ਨੂੰ ਗਲਤ ਵਿਹਾਰ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ, ਜਿਸ ਨਾਲ ਮੁਅੱਤਲ ਹੋਣ ਵਾਲੇ ਆਪੋਜ਼ੀਸ਼ਨ ਮੈਂਬਰਾਂ ਦੀ ਗਿਣਤੀ ਵਧ ਕੇ 143 ਹੋ ਗਈ। ਲੋਕ ਸਭਾ ਵਿਚ ਤਖਤੀਆਂ ਦਿਖਾਉਣ ’ਤੇ ਕੇਰਲਾ ਮਣੀ ਕਾਂਗਰਸ ਦੇ ਥਾਮਸ ਚਾਜ਼ੀਕਾਦਨ ਤੇ ਮਾਰਕਸੀ ਪਾਰਟੀ ਦੇ ਏ ਐੱਮ ਆਰਿਫ ਨੂੰ ਮੁਅੱਤਲ ਕੀਤਾ ਗਿਆ।




