ਗੈਂਗਸਟਰ ਅਮਰੀ ਮਾਰਿਆ ਗਿਆ

0
136

ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ) : ਇਥੇ ਧਾਰੜ ਵਾਲੀ ਨਹਿਰ ਦੀ ਪਟੜੀ ਉੱਪਰ ਪੁਲਸ ਮੁਕਾਬਲੇ ਦੌਰਾਨ 22 ਸਾਲਾ ਗੈਂਗਸਟਰ ਅੰਮਿ੍ਰਤਪਾਲ ਸਿੰਘ ਉਰਫ ਅਮਰੀ ਉਰਫ ਲਹਿੰਬੜੀ ਮਾਰਿਆ ਗਿਆ। ਪੁਲਸ ਉਸ ਨੂੰ ਬੁੱਧਵਾਰ ਸਵੇਰੇ ਦੋ ਕਿਲੋ ਹੈਰੋਇਨ ਤੇ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਸੀ। ਉਸ ਨੇ ਉਥੇ ਲੁਕਾਏ ਪਿਸਤੌਲ ਨਾਲ ਪੁਲਸ ’ਤੇ ਗੋਲੀ ਚਲਾ ਦਿੱਤੀ। ਪੁਲਸ ਵੱਲੋਂ ਆਪਣੇ ਬਚਾਅ ਲਈ ਕੀਤੀ ਗਈ ਫਾਇਰਿੰਗ ਦੌਰਾਨ ਅਮਰੀ ਮਾਰਿਆ ਗਿਆ।
ਐੱਸ ਐੱਸ ਪੀ ਦੇਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਮਰੀ ਨੇ ਬੀਤੀ 16 ਜੁਲਾਈ ਨੂੰ ਗੁਰਪ੍ਰੀਤ ਨਿਵਾਸੀ ਗਦਲੀ ’ਤੇ ਹਮਲਾ ਕੀਤਾ ਸੀ। 19 ਅਗਸਤ ਨੂੰ ਰਾਮ ਸ਼ਰਨ ਦੇ ਕਤਲ ਕੇਸ ਵਿੱਚ ਵੀ ਸ਼ਾਮਲ ਸੀ। ਜੰਡਿਆਲਾ ਦੇ ਮੁਹੱਲਾ ਸ਼ੇਖਪੁਰਾ ਦੇ ਰਵੀ ਨਿਖੱਟੂ ਦੀ ਸੈਲੂਨ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਸੀ। 29 ਅਕਤੂਬਰ ਨੂੰ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖਪੁਰਾ ਵਿੱਚ ਹਮਲਾਵਰਾਂ ਨੇ ਅੰਮਿ੍ਰਤਪਾਲ ਸਿੰਘ ਉਰਫ ਸਾਜਨ ਪ੍ਰਧਾਨ ਅਤੇ ਕੁਲਵੰਤ ਸਿੰਘ ਜੇ ਈ ਸੇਵਾ-ਮੁਕਤ ਦਾ ਕਤਲ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਅੰਮਿ੍ਰਤਪਾਲ ਸਿੰਘ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸ਼ਾਮਲ ਸੀ ਅਤੇ ਉਸ ਨੇ ਇਹ ਸਾਰੇ ਅਪਰਾਧ ਗੈਂਗਸਟਰ ਹੈਪੀ ਜੱਟ ਦੇ ਕਹਿਣ ’ਤੇ ਕੀਤੇ ਸਨ।
ਐੱਸ ਐੱਸ ਪੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇਕ ਪੁਲਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ, ਜਦੋਂਕਿ ਇਕ ਗੋਲੀ ਦੂਜੇ ਮੁਲਾਜ਼ਮ ਦੀ ਪੱਗ ਨੂੰ ਛੂਹ ਕੇ ਨਿਕਲ ਗਈ।
ਇਸ ਮੌਕੇ ਐੱਸ ਪੀ ਜੁਗਰਾਜ ਸਿੰਘ, ਐੱਸ ਪੀ ਗੁਰਪ੍ਰਤਾਪ ਸਿੰਘ ਸਹੋਤਾ, ਡੀ ਐੱਸ ਪੀ ਸੁੱਚਾ ਸਿੰਘ, ਡੀ ਐੱਸ ਪੀ ਕੁਲਦੀਪ ਸਿੰਘ, ਐੱਸ ਐੱਚ ਓ ਮੁਖਤਿਆਰ ਸਿੰਘ, ਐੱਸ ਐੱਚ ਓ ਹਰਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੁਲਸ ਮੌਦੂਦ ਸੀ।

LEAVE A REPLY

Please enter your comment!
Please enter your name here