ਰਾਹੁਲ ਵਿਰੁੱਧ 8 ਹਫਤਿਆਂ ’ਚ ਕਾਰਵਾਈ ਦੀ ਹਦਾਇਤ

0
167

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਵੀਰਵਾਰ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬਿਜ਼ਨਸਮੈਨ ਗੌਤਮ ਅਡਾਨੀ ਨੂੰ ਜੇਬ ਕਤਰੇ ਕਹਿਣ ’ਤੇ ਰਾਹੁਲ ਗਾਂਧੀ ਵਿਰੁੱਧ 8 ਹਫਤਿਆਂ ’ਚ ਕਾਨੂੰਨ ਮੁਤਾਬਕ ਕਾਰਵਾਈ ਕਰੇ।
ਕੋਰਟ ਨੇ ਕਿਹਾ ਕਿ ਰਾਹੁਲ ਦਾ ਬਿਆਨ ਸਾਊ ਭਾਸ਼ਾ ਵਿਚ ਨਹੀਂ ਸੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਕਾਰਵਾਈ ਕਰ ਰਿਹਾ ਹੈ, ਇਸ ਕਰਕੇ ਉਹ ਮਾਮਲੇ ਨੂੰ ਲਮਕਾਉਣਾ ਨਹੀਂ ਚਾਹੁੰਦੀ। ਚੋਣ ਕਮਿਸ਼ਨ ਨੇ ਕੋਰਟ ਨੂੰ ਦੱਸਿਆ ਕਿ ਉਸ ਨੇ 23 ਨਵੰਬਰ ਨੂੰ ਰਾਹੁਲ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਜੇ 26 ਨਵੰਬਰ ਤੱਕ ਜਵਾਬ ਨਾ ਦਿੱਤਾ ਤਾਂ ਉਹ ਕਾਰਵਾਈ ਕਰੇਗਾ।

LEAVE A REPLY

Please enter your comment!
Please enter your name here