27.5 C
Jalandhar
Friday, October 18, 2024
spot_img

ਭੱਟੀਵਾਲ ਕਲਾਂ ਦੇ 70 ਲੋਕ ਪੇਚਸ ਦਾ ਸ਼ਿਕਾਰ

ਭਵਾਨੀਗੜ੍ਹ : ਨੇੜਲੇ ਪਿੰਡ ਭੱਟੀਵਾਲ ਕਲਾਂ ਵਿਚ ਕਰੀਬ 70 ਲੋਕ ਪੇਚਸ ਤੋਂ ਪੀੜਤ ਹੋ ਗਏ ਹਨ | ਟੱਟੀਆਂ ਤੇ ਉਲਟੀਆਂ ਦੀ ਸ਼ਿਕਾਇਤ ਮਿਲਣ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਪਹੁੰਚ ਕੇ ਇਲਾਜ ਸ਼ੁਰੂ ਕੀਤਾ | ਐਸ ਐਮ ਓ ਮਹੇਸ਼ ਅਹੂਜਾ ਨੇ ਦੱਸਿਆ ਕਿ ਪਿੰਡ ਦੀ ਮਲੇਰ ਪੱਤੀ ਦੇ ਘਰਾਂ ਵਿਚ ਲੋਕ ਦੂਸ਼ਿਤ ਪਾਣੀ ਪੀਣ ਨਾਲ ਪੇਚਸ਼ ਦੀ ਲਪੇਟ ‘ਚ ਆ ਗਏ | ਹੁਣ ਤੱਕ ਸਿਹਤ ਵਿਭਾਗ ਕੋਲ ਕਰੀਬ 70 ਮਰੀਜ਼ ਆਏ ਹਨ, ਜਿਨ੍ਹਾਂ ਵਿੱਚ 2 ਬੱਚੇ ਵੀ ਹਨ | ਮੈਡੀਕਲ ਟੀਮਾਂ ਨੇ ਮਰੀਜਾਂ ਦਾ ਘਰਾਂ ‘ਚ ਹੀ ਇਲਾਜ ਸ਼ੁਰੂ ਕਰ ਦਿੱਤਾ | ਮਰੀਜ਼ਾਂ ਨੂੰ ਜਰੂਰੀ ਦਵਾਈਆਂ ਸਮੇਤ ਪਾਣੀ ਉਬਾਲ ਕੇ ਤੇ ਓ ਆਰ ਐਸ ਦਾ ਘੋਲ ਦਿੱਤਾ ਜਾ ਰਿਹਾ ਹੈ ਤੇ ਬਾਕੀ ਲੋਕਾਂ ਨੂੰ ਟੂਟੀ ਦਾ ਪਾਣੀ ਨਾ ਪੀਣ ਬਾਰੇ ਕਿਹਾ ਗਿਆ ਹੈ | ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਣੀ ਦੂਸ਼ਿਤ ਕਿਵੇਂ ਹੋਇਆ | ਫਿਲਹਾਲ ਲੋਕਾਂ ਲਈ ਸ਼ਹਿਰ ਤੋਂ ਟੈਂਕਰਾਂ ਰਾਹੀਂ ਪਾਣੀ ਮੰਗਵਾਇਆ ਜਾ ਰਿਹਾ ਹੈ | ਸਿਹਤ ਵਿਭਾਗ ਨਾਲੋ-ਨਾਲ ਪਿੰਡ ‘ਚ ਸਰਵੇ ਕਰਨ ਵਿਚ ਵੀ ਜੁਟਿਆ ਹੋਇਆ ਹੈ | ਉਨ੍ਹਾ ਦੱਸਿਆ ਕਿ ਹਸਪਤਾਲ ਵਿਚ ਦਾਖਲ 4 ਮਰੀਜ਼ਾਂ ਵਿੱਚੋਂ 3 ਮਰੀਜ਼ ਠੀਕ ਹੋਣ ਕਾਰਨ ਘਰ ਚਲੇ ਗਏ | ਪੇਚਸ਼ ਦੀ ਲਪੇਟ ‘ਚ ਆਏ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਹੈ | ਨਾਇਬ ਤਹਿਸੀਲਦਾਰ ਮੰਗੂ ਬਾਂਸਲ ਨੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨਾਲ ਪਿੰਡ ਵਿਚ ਘਰ-ਘਰ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ |

Related Articles

LEAVE A REPLY

Please enter your comment!
Please enter your name here

Latest Articles