ਗੁਜਰਾਤ ਰਾਹੀਂ ਪੰਜਾਬ ਆਉਂਦੀ 75 ਕਿੱਲੋ ਹੈਰੋਇਨ ਫੜੀ

0
294

ਚੰਡੀਗੜ੍ਹ : ਪੰਜਾਬ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਗੁਜਰਾਤ ਦੇ ਦਹਿਸ਼ਤਗਰਦੀ ਵਿਰੋਧੀ ਦਲ ਨੇ ਕੱਛ ਜ਼ਿਲ੍ਹੇ ਦੀ ਮੁੰਦਰਾ ਬੰਦਰਗਾਹ ਨੇੜੇ ਇਕ ਕੰਨਟੇਨਰ ਵਿੱਚੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਹੈ | ਕੌਮਾਂਤਰੀ ਮਾਰਕੀਟ ‘ਚ ਇਸ ਦੀ ਕੀਮਤ 375 ਕਰੋੜ ਰੁਪਏ ਮਿਲਣੀ ਸੀ | ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਅਣਸੀਤੇ ਕੱਪੜਿਆਂ ਨਾਲ ਲੱਦੇ ਕੰਟੇਨਰ ਵਿਚ ਹੈਰੋਇਨ ਹੋਣ ਬਾਰੇ ਜਾਣਕਾਰੀ ਪੰਜਾਬ ਪੁਲਸ ਵੱਲੋਂ ਗੁਜਰਾਤ ਦੇ ਦਹਿਸ਼ਤਗਰਦੀ ਵਿਰੋਧੀ ਦਲ ਨਾਲ ਸਾਂਝੀ ਕੀਤੀ ਗਈ, ਜਿਸ ਮਗਰੋਂ ਸਾਂਝੇ ਅਪਰੇਸ਼ਨ ਉਪਰੰਤ 75 ਕਿਲੋ ਹੈਰੋਇਨ ਬਰਾਮਦ ਹੋਈ | ਇਹ ਕੰਟੇਨਰ ਪੰਜਾਬ ਦੇ ਇਕ ਕਾਰੋਬਾਰੀ ਵੱਲੋਂ ਬੁੱਕ ਕੀਤਾ ਗਿਆ ਸੀ |

LEAVE A REPLY

Please enter your comment!
Please enter your name here