ਨਵੀਂ ਦਿੱਲੀ : ਪਹਿਲਵਾਨ ਸਾਕਸ਼ੀ ਮਲਿਕ ਦੇ ਕੁਸ਼ਤੀ ਛੱਡਣ ’ਤੇ ਡਬਲਿਊ ਐੱਫ ਆਈ ਦੇ ਨਵੇਂ ਪ੍ਰਧਾਨ ਸੰਜੇ ਸਿੰਘ ਦਾ ਕਹਿਣਾ ਹੈ ਕਿ ਜੋ ਲੋਕ ਅਥਲੀਟ ਹਨ, ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਲੋਕ ਸਿਆਸਤ ਵਿੱਚ ਆਉਣਾ ਚਾਹੁੰਦੇ ਹਨ, ਉਹ ਅਜਿਹਾ ਕਰ ਰਹੇ ਹਨ। ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਮੈਂ ਇਸ ਬਾਰੇ ਨਹੀਂ ਬੋਲਾਂਗਾ। ਮੈਂ 12 ਸਾਲ ਤੋਂ ਮਹਾਂਸੰਘ ’ਚ ਹਾਂ। ਸਿਰਫ਼ ਇਸ ਲਈ ਕਿ ਮੈਂ ਸਾਂਸਦ (ਬਿ੍ਰਜਭੂਸ਼ਣ ਸਿੰਘ) ਦਾ ਕਰੀਬੀ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਕ ਡੰਮੀ ਉਮੀਦਵਾਰ ਹਾਂ। ਜੇਕਰ ਮੈਂ ਉਨ੍ਹਾਂ ਦੇ ਨੇੜੇ ਹਾਂ ਤਾਂ ਕੀ ਇਹ ਅਪਰਾਧ ਹੈ? ਉੱਥੇ ਸਾਬਕਾ ਪਹਿਲਵਾਨ ਸੰਗਰਾਮ ਸਿੰਘ ਨੇ ਵੀ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਰੀਅਰ ’ਤੇ ਧਿਆਨ ਦੇਣ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਗੱਲ ਨਾ ਸੁਣੋ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਬਾਰੇ ਸੋਚਣ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਣਗੀਆਂ, ਸਰਕਾਰਾਂ ਜਾਣਗੀਆਂ ਪਰ ਦੇਸ਼ ਹਮੇਸ਼ਾ ਰਹੇਗਾ।