ਇਸਲਾਮਾਬਾਦ : ਖੈਬਰ ਪਖਤੂਨਖਵਾ ਸੂਬੇ ਵਿਚ ਸਵੀਰਾ ਪ੍ਰਕਾਸ਼ ਨੇ ਬੁਨੇਰ ਜ਼ਿਲ੍ਹੇ ਦੇ ਜਨਰਲ ਹਲਕੇ ਪੀ ਕੇ-25 ਤੋਂ ਕੌਮੀ ਅਸੰਬਲੀ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਉਸ ਨੂੰ ਆਸ ਹੈ ਕਿ ਪਾਕਿਸਤਾਨ ਪੀਪਲਜ਼ ਪਾਰਟੀ ਉਸ ਨੂੰ ਟਿਕਟ ਦੇਵੇਗੀ। ਉਸ ਦੇ ਪਿਤਾ ਓਮ ਪ੍ਰਕਾਸ਼ ਰਿਟਾਇਰਡ ਡਾਕਟਰ ਹਨ ਤੇ 35 ਸਾਲ ਤੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੈਂਬਰ ਚਲੇ ਆ ਰਹੇ ਹਨ। ਸਵੀਰਾ ਬੁਨੇਰ ਜ਼ਿਲ੍ਹੇ ਤੋਂ ਚੋਣ ਲੜਨ ਵਾਲੀ ਪਹਿਲੀ ਬੀਬੀ ਦੱਸੀ ਜਾ ਰਹੀ ਹੈ। ਉਸ ਨੇ ਐਬਟਾਬਾਦ ਦੇ ਇੰਟਰਨੈਸ਼ਨਲ ਮੈਡੀਕਲ ਕਾਲਜ ਤੋਂ 2022 ਵਿਚ ਗ੍ਰੈਜੂਏਸ਼ਨ ਕੀਤੀ ਸੀ। ਉਹ ਬੁਨੇਰ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮਹਿਲਾ ਵਿੰਗ ਦੀ ਜਨਰਲ ਸਕੱਤਰ ਹੈ। ਚੋਣਾਂ 8 ਫਰਵਰੀ ਨੂੰ ਹੋ ਰਹੀਆਂ ਹਨ।