ਜੰਮੂ : ਲੱਦਾਖ ਅਤੇ ਜੰਮੂ-ਕਸ਼ਮੀਰ ’ਚ ਮੰਗਲਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਭੁਚਾਲ ਦਾ ਕੇਂਦਰ ਲੱਦਾਖ ਦੇ ਲੇਹ ਜ਼ਿਲ੍ਹੇ ਅਤੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਸੀ। ਲੱਦਾਖ ’ਚ ਸਵੇਰੇ 4.33 ਵਜੇ 4.5 ਦੀ ਗਤੀ ਨਾਲ ਭੁਚਾਲ ਆਇਆ। ਭੁਚਾਲ ਦੀ ਗਹਿਰਾਈ ਧਰਤੀ ਦੀ ਸਤਹਿ ਤੋਂ ਪੰਜ ਕਿਲੋਮੀਟਰ ਹੇਠਾਂ ਸੀ। ਤੜਕੇ ਆਏ ਭੁਚਾਲ ਕਾਰਨ ਕਾਰਗਿਲ ਅਤੇ ਲੇਹ ਦੋਵੇਂ ਜ਼ਿਲ੍ਹਿਆਂ ਦੇ ਲੋਕ ਘਬਰਾ ਗਏ।