ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਕੁਝ ਫਿਕਸਡ ਡਿਪਾਜ਼ਿਟ (ਐੱਫ ਡੀ) ’ਤੇ ਵਿਆਜ ਦਰਾਂ ’ਚ 0.5 ਫੀਸਦੀ ਤੱਕ ਦਾ ਵਾਧਾ ਕੀਤਾ ਹੈ ਤੇ ਇਹ ਤੁਰੰਤ ਲਾਗੂ ਹੋ ਗਈਆਂ ਹਨ। ਬੈਂਕ ਨੇ 7 ਤੋਂ 45 ਦਿਨਾਂ ਤੱਕ ਦੀ ਮਿਆਦ ਪੂਰੀ ਹੋਣ ਵਾਲੀ ਜਮ੍ਹਾ ਰਾਸ਼ੀ ’ਤੇ ਵਿਆਜ ਦਰ 3 ਫੀਸਦੀ ਤੋਂ ਵਧਾ ਕੇ 3.50 ਫੀਸਦੀ ਕਰ ਦਿੱਤੀ ਹੈ। 46 ਦਿਨਾਂ ਦੀ ਮਿਆਦ ’ਤੇ 179 ਦਿਨਾਂ ਦੀ ਵਿਆਜ ਦਰ 4.50 ਫੀਸਦੀ ਤੋਂ ਵਧਾ ਕੇ 4.75 ਫੀਸਦੀ ਕਰ ਦਿੱਤੀ ਹੈ। 180 ਦਿਨਾਂ ਤੋਂ 210 ਦਿਨਾਂ ਦੀ ਮਿਆਦ ’ਤੇ ਵਿਆਜ ਦਰ ਵੀ 5.25 ਫੀਸਦੀ ਤੋਂ ਵਧਾ ਕੇ 5.75 ਫੀਸਦੀ ਕਰ ਦਿੱਤੀ ਹੈ। 211 ਦਿਨਾਂ ਤੋਂ ਇੱਕ ਸਾਲ ਤੋਂ ਘੱਟ ਮਿਆਦ ਵਾਲੀਆਂ ਐੱਫ ਡੀਜ਼ ਲਈ ਵਿਆਜ ਦਰ 5.75 ਪ੍ਰਤੀਸ਼ਤ ਤੋਂ ਵਧਾ ਕੇ 6 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਤਿੰਨ ਸਾਲ ਤੋਂ ਲੈ ਕੇ ਪੰਜ ਸਾਲ ਤੋਂ ਘੱਟ ਦੀ ਮਿਆਦ ਵਾਲੇ ਡਿਪਾਜ਼ਿਟ ’ਤੇ ਵਿਆਜ ਦਰ 6.50 ਫੀਸਦੀ ਤੋਂ ਵਧਾ ਕੇ 6.75 ਕਰ ਦਿੱਤੀ ਗਈ ਹੈ। ਹੋਰ ਕਾਰਜਕਾਲ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।