ਗਣਤੰਤਰ ਦਿਵਸ ਪਰੇਡ ਨੂੰ ਵੀ ਭਗਵਾਂ ਰੰਗ, ਸਾਡੀ ਝਾਕੀ ਨਾਮਨਜ਼ੂਰ : ਮਾਨ

0
257

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਦੱਸਿਆ ਕਿ ਕੇਂਦਰ ਸਰਕਾਰ ਨੇ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ’ਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਜਦਕਿ ਭਾਜਪਾ ਸ਼ਾਸਤ ਰਾਜਾਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ।
ਇਥੇ ਪ੍ਰੈਸ ਕਾਨਫਰੰਸ ’ਚ ਉਨ੍ਹਾ ਕਿਹਾ ਕਿ ਪਿਛਲੇ ਸਾਲ ਵੀ ਪੰਜਾਬ ਨਾਲ ਅਜਿਹਾ ਵਿਤਕਰਾ ਕੀਤਾ ਗਿਆ ਸੀ। 26 ਜਨਵਰੀ ਦੀ ਪਰੇਡ ਨੂੰ ਵੀ ਭਗਵਾਂ ਰੰਗ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾਇਸ ਵਾਰ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਪੰਜਾਬ ਆਪਣੀ ਝਾਕੀ ਲਿਆਵੇਗਾ ਜਾਂ ਨਹੀਂ। ਅਸੀਂ 4 ਅਗਸਤ ਨੂੰ ਕੇਂਦਰ ਸਰਕਾਰ ਨੂੰ ਪੱਤਰ ਲਿਖ ਭੇਜ ਕੇ ਝਾਕੀ ਦੀ ਇੱਛਾ ਜ਼ਾਹਰ ਕੀਤੀ ਸੀ। ਅਸੀਂ ਤਿੰਨ ਡਿਜ਼ਾਈਨ ਭੇਜੇ ਸਨ। ਇੱਕ ਸੀ ਪੰਜਾਬ ਦਾ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਦੂਜਾ ਭਾਰਤ ਦੀ ਮਾਈ ਭਾਗੋ-ਪਹਿਲੀ ਮਹਿਲਾ ਯੋਧਾ ਅਤੇ ਤੀਜਾ ਪੰਜਾਬ ਦਾ ਅਮੀਰ ਵਿਰਸਾ ਤੇ ਇਤਿਹਾਸ। ਇਸ ਸੰਬੰਧੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਤੇ ਬੁੱਧਵਾਰ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਬਾਰੇ ਪੱਤਰ ਮਿਲਿਆ ਹੈ।

LEAVE A REPLY

Please enter your comment!
Please enter your name here