ਨਵੀਂ ਦਿੱਲੀ : ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿਚ 14 ਜਨਵਰੀ ਤੋਂ 20 ਮਾਰਚ ਤੱਕ ‘ਭਾਰਤ ਨਿਆਏ ਯਾਤਰਾ’ ਕਰੇਗੀ ਤੇ ਇਹ ਯਾਤਰਾ ਮਨੀਪੁਰ ਤੋਂ ਸ਼ੁਰੂ ਹੋ ਕੇ ਮੁੰਬਈ ਤਕ ਜਾਵੇਗੀ। ਇਹ ਐਲਾਨ ਬੁੱਧਵਾਰ ਇਥੇ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ ਸੀ ਵੇਣੂਗੋਪਾਲ ਨੇ ਕੀਤਾ।
ਉਨ੍ਹਾ ਕਿਹਾ ਕਿ ਯਾਤਰਾ ਅਸਾਮ, ਨਾਗਾਲੈਂਡ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਓਡੀਸ਼ਾ, ਛੱਤੀਸਗੜ੍ਹ, ਯੂ ਪੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਸਮੇਤ 14 ਰਾਜਾਂ ਦੇ 85 ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ 6,200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਯਾਤਰਾ ਜ਼ਿਆਦਾਤਰ ਦੂਰੀ ਬੱਸ ਰਾਹੀਂ ਤੈਅ ਕਰੇਗੀ ਤੇ ਕੁੱਝ ਸਥਾਨਾਂ ’ਤੇ ਪੈਦਲ ਯਾਤਰਾ ਕੀਤੀ ਜਾਵੇਗੀ।
ਇਸਤੋਂ ਪਹਿਲਾਂ ਰਾਹੁਲ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ 4500 ਕਿੱਲੋਮੀਟਰ ਦੀ ਯਾਤਰਾ ਕੀਤੀ ਸੀ।