ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਜਨਰਲ (ਡੀ ਜੀ ਸੀ ਏ) ਨੇ ਮੰਗਲਵਾਰ ਦੱਸਿਆ ਕਿ ਸਪਾਈਸ ਜੈੱਟ ਦੇ ਬੋਇੰਗ-737 ਮੈਕਸ ਹਵਾਈ ਜਹਾਜ਼ ਦੇ ਮੂਹਰਲੇ ਪਹੀਏ ‘ਚ ਖਰਾਬੀ ਆਉਣ ਕਾਰਨ ਸੋਮਵਾਰ ਦਿੱਲੀ-ਮਦੁਰਾਇ ਫਲਾਈਟ ਨੇ ਦੇਰੀ ਨਾਲ ਉਡਾਣ ਭਰੀ | ਜ਼ਿਕਰਯੋਗ ਹੈ ਕਿ ਬੀਤੇ 24 ਦਿਨਾਂ ‘ਚ ਸਪਾਈਸਜੈੱਟ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀਆਂ ਦੀ ਇਹ ਨੌਵੀਂ ਘਟਨਾ ਹੈ |