ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲਕਾਤਾ ਦੌਰੇ ਦੌਰਾਨ ਪੱਛਮੀ ਬੰਗਾਲ ਦੇ ਭਾਜਪਾ ਆਗੂ ਅਨੁਪਮ ਹਾਜ਼ਰਾ ਨੂੰ ਪਾਰਟੀ ਦੇ ਕੌਮੀ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਾਬਕਾ ਲੋਕ ਸਭਾ ਮੈਂਬਰ ਹਾਜ਼ਰਾ ਨੇ ਸੂਬਾਈ ਪਾਰਟੀ ਆਗੂਆਂ ’ਤੇ ਭਿ੍ਰਸ਼ਟਾਚਾਰ ਦੇ ਦੋਸ਼ ਲਾਏ ਸਨ। ਪਾਰਟੀ ਦਾ ਇੱਕ ਧੜਾ ਇਸ ਕਰਕੇ ਉਸ ਵਿਰੁੱਧ ਸਰਗਰਮ ਸੀ। ਜਦੋਂ ਸ਼ਾਹ ਕੋਲਕਾਤਾ ਵਿੱਚ ਸਨ ਤਾਂ ਇਸ ਧੜੇ ਨੇ ਹਾਜ਼ਰਾ ਖਿਲਾਫ ਹਮਲੇ ਤਿੱਖੇ ਕਰ ਦਿੱਤੇ। ਸ਼ਾਹ ਦੇ ਨਿਰਦੇਸ਼ ’ਤੇ ਨੱਢਾ ਨੇ ਫੌਰਨ ਹਾਜ਼ਰਾ ਨੂੰ ਹਟਾ ਦਿੱਤਾ। ਹਾਜ਼ਰਾ ਨੇ 24 ਦਸੰਬਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ ਕਿ ਭਾਜਪਾ ਆਗੂਆਂ ਨੇ ਗੀਤਾ ਪਾਠ ਦੇ ਨਾਂ ’ਤੇ ਫੰਡ ਵਿੱਚ ਹੇਰਾਫੇਰੀ ਕੀਤੀ। ਪਾਰਟੀ ਆਗਆਂ ਨੇ ਪਾਸ ਇੱਕ-ਇੱਕ ਹਜ਼ਾਰ ਰੁਪਏ ਦੇ ਵੇਚ ਦਿੱਤੇ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕੋਲਕਾਤਾ ਵਿੱਚ ਲਗਭਗ ਇੱਕ ਲੱਖ ਲੋਕਾਂ ਨੇ ਸਮੂਹਕ ਰੂਪ ਵਿੱਚ ਭਗਵਦ ਗੀਤਾ ਦੇ ਸ਼ਲੋਕਾਂ ਦਾ ਜਾਪ ਕੀਤਾ ਸੀ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁੱਜਣਾ ਸੀ ਤੇ �ਿਸਮਸ ’ਤੇ ਕੋਲਕਾਤਾ ਵਿੱਚ ਹੀ ਰਹਿਣਾ ਸੀ ਪਰ ਹਾਜ਼ਰਾ ਦੇ ਦੋਸ਼ ਨੇ ਸੂਬਾ ਭਾਜਪਾ ਵਿੱਚ ਖਲਬਲੀ ਮਚਾ ਦਿੱਤੀ ਤੇ ਪ੍ਰਧਾਨ ਮੰਤਰੀ ਨੇ ਵੀ ਕੋਲਕਾਤਾ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਹੁਕਮਰਾਨ ਤਿ੍ਰਣਮੂਲ ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਦੇ ਕੌਮੀ ਅਹੁਦੇਦਾਰਾਂ ਵਿੱਚ ਸਿਰਫ ਹਾਜ਼ਰਾ ਹੀ ਪੱਛਮੀ ਬੰਗਾਲ ਤੋਂ ਸੀ ਪਰ ਭਾਜਪਾ ਨੇ ਉਸ ਨੂੰ ਵੀ ਕੱਢ ਦਿੱਤਾ। ਹਾਜ਼ਰਾ ਨੇ ਆਪਣੀ ਪੋਸਟ ਵਿੱਚ ਲਿਖਿਆ ਸੀਵੀ ਆਈ ਪੀ ਪਾਸ ਵੰਡਣ ਦੀ ਡਿਊਟੀ ਬਲਾਕ ਪੱਧਰ ਦੇ ਆਗੂਆਂ ਦੀ ਸੀ ਅਤੇ ਬੀਰਭੂਮ ਦੇ ਨਲਹਾਟੀ ਵਿੱਚ ਇਹ ਇੱਕ ਹਜ਼ਾਰ ਰੁਪਏ ਦੇ ਹਿਸਾਬ ਵੇਚੇ ਗਏ। ਕੀ ਗੀਤਾ ਪਾਠ ਦੇ ਨਾਂ ’ਤੇ ਪੈਸੇ ਕਮਾਉਣ ਵਾਲਾ ਅਸਲੀ ਹਿੰਦੂ ਹੋ ਸਕਦਾ ਹੈ? ਹੋ ਸਕਦਾ ਹੈ, ਜੇ ਪਾਰਟੀ ਦੇ ਵੱਡੇ ਆਗੂਆਂ ਦਾ ਕਰੀਬੀ ਹੋਵੇ। ਪਤਾ ਨਹੀਂ ਅਸੀਂ ਭਿ੍ਰਸ਼ਟਾਚਾਰ-ਮੁਕਤ ਭਾਜਪਾ ਲਈ ਕਦੋਂ ਤੱਕ ਚਿੱਲਾਉਦੇ ਰਹਾਂਗੇ?
ਦਰਅਸਲ ਕਹਿਣ ਨੂੰ ਭਾਜਪਾ ਆਗੂ ਆਪਣੀ ਪਾਰਟੀ ਨੂੰ ਸਭ ਤੋਂ ਪਵਿੱਤਰ ਦੱਸਦੇ ਹਨ। ਹੋਰਨਾਂ ਪਾਰਟੀਆਂ ਦੇ ਭਿ੍ਰਸ਼ਟ ਆਗੂਆਂ ਨੂੰ ਇਸ ਨੇ ਹੀ ਸਭ ਤੋਂ ਵੱਧ ਖਪਾਇਆ ਹੈ। ਕਈਆਂ ਨੂੰ ਤਾਂ ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜਿਆ ਹੈ। ਇਸ ਦੇ ਵੱਡੇ ਆਗੂ ਮਾਣ ਨਾਲ ਕਹਿੰਦੇ ਹਨ ਕਿ ਭਾਜਪਾ ਵਿੱਚ ਆਉਣ ਵਾਲੇ ਪਵਿੱਤਰ ਹੋ ਜਾਂਦੇ ਹਨ। ਜ਼ਬਰਦਸਤ ਭਿ੍ਰਸ਼ਟਾਚਾਰ ਦੇ ਚਲਦਿਆਂ ਭਾਜਪਾ ਨੇ ਕਰਨਾਟਕ ਵਿੱਚ ਸੱਤਾ ਗੁਆ ਲਈ ਪਰ ਉਹ ਖੁਦ ਨੂੰ ਬੇਦਾਗ ਹੀ ਕਹਿੰਦੀ ਹੈ। ਹਾਜ਼ਰਾ ਦੇ ਦੋਸ਼ ਨੂੰ ਉਹ ਇੱਕ ਵਾਢਿਓਂ ਰੱਦ ਨਹੀਂ ਕਰ ਸਕਦੀ ਕਿਉਂਕਿ ਉਹ ਕੌਮੀ ਅਹੁਦੇਦਾਰ ਹੋਣ ਤੋਂ ਇਲਾਵਾ ਸੰਸਦ ਮੈਂਬਰ ਰਹਿ ਚੁੱਕਾ ਹੈ। ਵੱਡੀਆਂ ਚੋਣਾਂ ਦੌਰਾਨ ਵੱਡੇ-ਵੱਡੇ ਇੰਕਸ਼ਾਫ ਹੁੰਦੇ ਹਨ। ਹੁਣ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਭਾਜਪਾ ਦੇ ਕਈ ਹਾਜ਼ਰਾ ਇਸ ਦੀ ਪੋਲ ਖੋਲ੍ਹਦੇ ਨਜ਼ਰ ਆਉਣਗੇ।