ਸਹਾਰਨਪੁਰ : ਦਾਰੁਲ ਉਲੂਮ ਦੇਵਬੰਦ ’ਚ ਧਾਰਮਿਕ ਸਿੱਖਿਆ ਹਾਸਲ ਕਰ ਰਹੇ ਝਾਰਖੰਡ ਦੇ ਇਕ ਵਿਦਿਆਰਥੀ ਨੇ ਮੰਗਲਵਾਰ ‘ਐਕਸ’ ’ਤੇ ਪੋਸਟ ਪਾਈ ਕਿ ਛੇਤੀ ਹੀ ਇੰਸ਼ਾ ਅੱਲ੍ਹਾ ਇੱਕ ਹੋਰ ਪੁਲਵਾਮਾ ਹੋਵੇਗਾ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਉਸ ਦੇ ਖਿਲਾਫ ਦੇਵਬੰਦ ਕੋਤਵਾਲੀ ’ਚ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਬਦੁਲ ਮਜ਼ਹਰ ਤਲਹਾ ਤਿੰਨ ਸਾਲਾਂ ਤੋਂ ਦੇਵਬੰਦ ’ਚ ਧਾਰਮਿਕ ਸਿੱਖਿਆ ਪ੍ਰਾਪਤ ਕਰ ਰਿਹਾ ਹੈ।
ਦੇਵਬੰਦ ਕੋਤਵਾਲੀ ਦੇ ਇੰਚਾਰਜ ਸੁਬੇ ਸਿੰਘ ਮੁਤਾਬਕ ਤਲਹਾ ਨੇ ਦੱਸਿਆ ਕਿ ਕੁਝ ਲੋਕ ਐਕਸ ’ਤੇ ਪੋਸਟ ਕਰ ਰਹੇ ਸਨ ਕਿ ਬਾਬਰੀ ਮਸਜਿਦ ਵੀ ਖਤਮ ਹੋ ਜਾਵੇਗੀ, ਗਿਆਨਵਾਪੀ ਵੀ ਜਾਵੇਗੀ ਅਤੇ ਮਥੁਰਾ ਵੀ ਜਾਵੇਗੀ। ਇਸ ਗਰਮੀ ’ਚ ਉਸ ਨੇ ਪੁਲਵਾਮਾ ਹਮਲੇ ਨੂੰ ਦੁਹਰਾਉਣ ਬਾਰੇ ਲਿਖਿਆ। ਹੁਣ ਤੱਕ ਦੀ ਜਾਂਚ ’ਚ ਵਿਦਿਆਰਥੀ ਦੇ ਕਿਸੇ ਅੱਤਵਾਦੀ ਸੰਬੰਧ ਦਾ ਖੁਲਾਸਾ ਨਹੀਂ ਹੋਇਆ ਹੈ।