ਅਜਨਾਲਾ (ਸੁਖਤਿੰਦਰ ਸਿੰਘ ਰਾਜੂ)-ਅਜਨਾਲਾ ਦੇ ਇੱਕ ਪੈਲੇਸ ਵਿੱਚ ਕੰਮ ਕਰਦੇ ਦੋ ਮਜ਼ਦੂਰਾਂ ਵੱਲੋਂ ਹੱਡ ਚੀਰਵੀਂ ਠੰਢ ਤੋਂ ਬਚਣ ਲਈ ਅੰਗੀਠੀ ਬਾਲੀ ਹੋਈ ਸੀ ਜੋ ਉਨ੍ਹਾਂ ਲਈ ਮੌਤ ਦਾ ਕਾਰਨ ਬਣ ਗਈ। ਦੋਵੇਂ ਮਜ਼ਦੂਰ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਚਲ ਵਸੇ। ਇਸ ਸਬੰਧੀ ਮਿ੍ਰਤਕਾਂ ਦੇ ਰਿਸ਼ਤੇਦਾਰਾਂ ਅਤੇ ਪੈਲੇਸ ਮਾਲਕ ਦੇ ਭਰਾ ਨੇ ਦੱਸਿਆ ਕਿ ਬੀਤੀ ਰਾਤ ਠੰਢ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਪੈਲੇਸ ਵਿੱਚ ਕੰਮ ਕਰਦੇ ਦੋ ਨੌਜਵਾਨਾਂ ਵੱਲੋਂ ਅੰਗੀਠੀ ਬਾਲੀ ਗਈ ਸੀ ਜਿਸ ਨਾਲ ਹਰਜਿੰਦਰ ਸਿੰਘ ਵਾਸੀ ਤਲਵੰਡੀ ਰਾਏ ਦਾਦੂ ਅਤੇ ਬਾਜੂ ਵਾਸੀ ਬਿਹਾਰ ਦੀ ਬੀਤੀ ਰਾਤ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜਦ ਉਹ ਅੱਜ ਸਵੇਰੇ ਆਏ ਤਾਂ ਮਜ਼ਦੂਰਾਂ ਵੱਲੋਂ ਗੇਟ ਨਹੀਂ ਖੋਲ੍ਹਿਆ ਗਿਆ। ਗੇਟ ਦਾ ਜਿੰਦਰਾ ਤੋੜ ਕੇ ਜਦ ਅੰਦਰ ਵੇਖਿਆ ਤਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।