ਇਸਲਾਮਾਬਾਦ : ਪਾਕਿਸਤਾਨੀ ਫਿਲਮੀ ਜਗਤ ‘ਲਾਲੀਵੁੱਡ’ ’ਚ ਆਪਣੀ ਅਦਾਕਾਰੀ ਅਤੇ ਅੰਦਾਜ਼ ਨਾਲ ਤਹਿਲਕਾ ਮਚਾ ਚੁੱਕੀ ਖੂਬਸੂਰਤ ਪਾਕਿਸਤਾਨੀ ਅਦਾਕਾਰਾ ਨੂਰ ਬੁਖਾਰੀ ਨੇ ਪਾਕਿ ਚੋਣਾਂ ’ਚ ਐਂਟਰੀ ਲਈ ਹੈ। 23 ਸਾਲ ਦੇ ਫ਼ਿਲਮੀ ਕੈਰੀਅਰ ਤੋਂ ਸੰਨਿਆਸ ਲੈ ਕੇ ਉਨ੍ਹਾ ਨੇ 8 ਫਰਵਰੀ 2024 ਨੂੰ ਹੋਣ ਵਾਲੀਆਂ ਚੋਣਾਂ ’ਚ ਨਾਮਜ਼ਦਗੀ ਦਾਖ਼ਲ ਕੀਤੀ ਹੈ। ਸਾਲ 2000 ’ਚ ਉਨ੍ਹਾ ਨੇ ਫ਼ਿਲਮਾਂ ’ਚ ਡੈਬਿਊ ਕੀਤਾ ਸੀ। ਉਹ ਮਸ਼ਹੂਰ ਫ਼ਿਲਮ ‘ਮੈਨੂੰ ਚਾਂਦ ਚਾਹੀਏ’ ਦੀ ਅਦਾਕਾਰ ਹੈ। ਅਭਿਨੇਤਰੀ ਨੂਰ ਬੁਖਾਰੀ, ਇਸਤੇਹਕਾਮ-ਏ-ਪਾਕਿਸਤਾਨ ਪਾਰਟੀ (ਆਈ ਪੀ ਪੀ) ਨੇਤਾ ਅਵਨ ਚੌਧਰੀ ਦੀ ਪਤਨੀ ਹੈ। ਉਨ੍ਹਾ ਨੇ ਪੰਜਾਬ ਐਸੰਬਲੀ ਦੀ ਸੀਟ ਗਿਣਤੀ ਪੀਪੀ-163 ਲਈ ਆਈ ਪੀ ਪੀ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਦਾਖ਼ਲ ਕੀਤੀ ਹੈ, ਜੋ ਮਹਿਲਾਵਾਂ ਲਈ ਰਾਖਵੀਂ ਸੀਟ ਹੈ। ਉਨ੍ਹਾ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਦੇ ਹੋਏ ਪੰਜਾਬ ਦੇ ਚੋਣ ਕਮਿਸ਼ਨ ਦੇ ਦਫ਼ਤਰ ’ਚ ਦੇਖਿਆ ਗਿਆ ਸੀ। ਜੀਓ ਟੀਵੀ ਮੁਤਾਬਕ ਨੂਰ ਵੱਡੇ ਪਰਦੇ ’ਤੇ ਫ਼ਿਲਮਾਂ ਤੋਂ ਇਲਾਵਾ ਕੁਝ ਪਾਕਿਸਤਾਨੀ ਨਾਟਕਾਂ ’ਚ ਵੀ ਦਿਖਾਈ ਦਿੱਤੀ। ਉਨ੍ਹਾ ਨੇ ਟੀ ਵੀ ਐਡਵਰਟਾਈਜ਼ਮੈਂਟ ਅਤੇ ਮਾਡ�ਿਗ ਕੀਤੀ ਹੈ। ਅਭਿਨੇਤਰੀ 2017 ’ਚ ਉਸ ਸਮੇਂ ਸੁਰਖੀਆਂ ’ਚ ਆਈ ਸੀ, ਜਦ ਉਨ੍ਹਾ ਨੇ ਐਲਾਨ ਕੀਤਾ ਸੀ ਕਿ ਉਹ ਮਨੋਰੰਜਨ ਉਦਯੋਗ ਛੱਡ ਰਹੀ ਹੈ। ਬਾਅਦ ’ਚ ਉਨ੍ਹਾ ਨੇ ਇੱਕ ਯੂਟਿਊਬ ਚੈਨਲ ਲਾਂਚ ਕੀਤਾ ਸੀ। ਨੂਰ ਨੇ ਪੰਜ ਵਿਆਹ ਕਰਵਾਏ ਹਨ। ਅਵਨ ਚੌਧਰੀ ਉਨ੍ਹਾ ਦੇ ਪੰਜਵੇਂ ਪਤੀ ਹਨ। ਨੂਰ ਨੇ 22 ਸਾਲਾਂ ’ਚ 44 ਉਰਦੂ ਅਤੇ 20 ਪੰਜਾਬੀ ਫ਼ਿਲਮਾਂ ’ਚ ਕੰਮ ਕੀਤਾ।