ਮੁੰਬਈ : ਪਿਆਜ਼ ਨਿਰਯਾਤ ’ਤੇ ਪਾਬੰਦੀ ਕਾਰਨ ਨਾ ਕੇਵਲ ਕਿਸਾਨ ਪ੍ਰਭਾਵਿਤ ਹੋਏ ਹਨ, ਬਲਕਿ ਇਸ ਕੰਮਕਾਜ਼ ’ਤੇ ਨਿਰਭਰ 30 ਲੱਖ ਮਜ਼ਦੂਰ, ਸ਼ਿਪਿੰਗ ਏਜੰਟਾਂ, ਮਜ਼ਦੂਰਾਂ, ਟਰੱਕ ਡਰਾਈਵਰਾਂ, ਸੁਰੱਖਿਆ ਗਾਰਡ, ਕੰਪਿਊਟਰ ਅਪਰੇਟਰਾਂ ’ਤੇ ਵੀ ਬੇਰੁਜ਼ਗਾਰੀ ਦੀ ਮਾਰ ਪਈ ਹੈ। ਨਾਸਿਕ ਅਹਿਮਦਨਗਰ ਜ਼ਿਲ੍ਹੇ ਤੋਂ ਮੁੰਬਈ ਬੰਦਰਗਾਹ ਤੱਕ ਪਿਆਜ਼ ਲੈ ਜਾਣ ਵਾਲੇ ਸੱਤ ਹਜ਼ਾਰ ਕੰਟੇਨਰ ਵਿਦੇਸ਼ਾਂ ਤੱਕ ਪਿਆਜ਼ ਨਿਰਯਾਤ ਲਈ ਮੁੰਬਈ ’ਚ ਨਿਹਾਵਾ, ਸੇਵਾ ਅਤੇ ਹੋਰ ਪੋਰਟ ਪਾਰਕਿੰਗ ’ਤੇ ਇੰਤਜ਼ਾਰ ਕਰ ਰਹੇ ਹਨ। ਕੰਟੇਨਰ ਖੜਾ ਕਰਨ ਲਈ ਬੇਕਾਰ 1700 ਰੁਪਏ ਮਹੀਨਾ ਕਿਰਾਇਆ ਦੇਣਾ ਪੈ ਰਿਹਾ ਹੈ। ਕੰਟੇਨਰ ’ਤੇ ਨਿਰਭਰ 14000 ਡਰਾਈਵਰ ਅਤੇ ਕਲੀਨਰਾਂ ’ਤੇ ਵੀ ਭੁੱਖਮਰੀ ਦੀ ਨੌਬਤ ਆ ਗਈ ਹੈ। ਕੇਂਦਰੀ ਵਣਿਜ ਮੰਤਰੀ ਪੀਯੂਸ਼ ਗੋਇਲ ਨੂੰ ਹਾਲ ਹੀ ’ਚ ਮਜ਼ਦੂਰ, ਆਵਾਜਾਈ, ਸ਼ਿਪਿੰਗ ਵਰਗੇ ਵੱਖ-ਵੱਖ ਸੰਗਠਨਾਂ ਨੇ ਇਸ ਸੰਬੰਧ ’ਚ ਪੱਤਰ ਲਿਖਿਆ ਹੈ ਅਤੇ ਕੇਂਦਰੀ ਕਮੇਟੀ ਸਥਿਤੀ ਦੀ ਸਮੀਖਿਆ ਕਰਨ ਲਈ ਜਨਵਰੀ ’ਚ ਮਹਾਰਾਸ਼ਟਰ ਦਾ ਦੌਰਾ ਕਰੇਗੀ। ਮਹਾਰਾਸ਼ਟਰ ਦੇ ਗਰਮੀਆਂ ਅਤੇ ਲਾਲ ਪਿਆਜ਼ ਦੇ ਸਿੱਧੇ ਤੌਰ ’ਤੇ ਕਰਨਾਟਕ, ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਪਿਆਜ਼ ਨੂੰ ਟੱਕਰ ਦੇਣੀ ਪੈ ਰਹੀ ਹੈ। ਦੇਸ਼ ਭਰ ’ਚ ਮਹਾਰਾਸ਼ਟਰ ਦੀ ਤੁਲਨਾ ’ਚ ਇਨ੍ਹਾ ਚਾਰ ਸੂਬਿਆਂ ’ਚ ਪਿਆਜ਼ ਸਸਤਾ ਮਿਲ ਰਿਹਾ ਹੈ। ਇਸ ਨਾਲ ਮਹਾਰਾਸ਼ਟਰ ਖਾਸ ਕਰਕੇ ਨਾਸਿਕ ’ਚ ਪਿਆਜ਼ ਉਤਪਾਦਕ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਟਰਾਂਸਪੋਰਟ ਯੂਨੀਅਨ ਦੇ ਭਾਰਤ ਸ਼ਿੰਦੇ ਨੇ ਪਿਆਜ਼ ਦੀ ਢੋਆ-ਢੋਆਈ ਬੰਦ ਹੋਣ ਕਾਰਨ ਕਾਰੋਬਾਰ ਸਿਮਟਣ ਦਾ ਖਦਸ਼ਾ ਪ੍ਰਗਟਾਇਆ ਹੈ। ਆਮ ਤੌਰ ’ਤੇ ਘਰੇਲੂ ਵਿਕਰੀ ਲਈ ਪ੍ਰਤੀਦਿਨ ਇੱਕ ਹਜ਼ਾਰ ਟਰੱਕ ਏਧਰ ਤੋਂ ਉਧਰ ਜਾਂਦੇ ਹਨ ਅਤੇ ਪ੍ਰਤੀਦਿਨ ਪੰਜ ਸੌ ਕੰਟੇਨਰ ਨਿਰਯਾਤ ਕੀਤੇ ਜਾਂਦੇ ਹਨ, ਪਰ ਨਿਰਯਾਤ ਬੰਦ ਹੋਣ ਕਾਰਨ ਇਨ੍ਹਾ 1500 ਕੰਟੇਨਰਾਂ ਦਾ ਰੋਜ਼ਾਨ ਦਾ ਪ੍ਰਵਾਸ ਰੁਕ ਗਿਆ ਹੈ। ਇਸ ’ਤੇ ਕੰਮ ਕਰਨ ਵਾਲੇ ਡਰਾਈਵਰ ਸਮੇਤ ਚਾਰ ਤੋਂ ਪੰਜ ਲੱਖ ਲੋਕ ਵੀ ਪ੍ਰਭਾਵਿਤ ਹੋਏ ਹਨ। ਪਿਆਜ਼ ਦੀ ਪੈਕਿੰਗ ਲਈ ਵੱਖ-ਵੱਖ ਅਕਾਰ ਦੀਆਂ ਜਾਲੀਦਾਰ ਲਾਲ ਥੈਲੀਆਂ ਬਣਾਈਆਂ ਜਾਂਦੀਆਂ ਹਨ, ਕਿਉਂਕਿ ਹੁਣ ਪਿਆਜ਼ ਦੀ ਢੋਆ-ਢੁਆਈ ਕੇਵਲ ਦੇਸ਼ ਦੇ ਅੰਦਰ ਹੀ ਕੀਤੀ ਜਾ ਰਹੀ ਹੈ, ਇਸ ਲਈ ਇਹ ਥੈਲੀਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਲੱਗਭੱਗ ਡੇੇਢ ਲੱਖ ਮਜ਼ਦੂਰ ਅਤੇ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਗਏ ਹਨ। ਸੋਲਾਪੁਰ, ਅਹਿਮਦਨਗਰ, ਧੂਲੇ ਸਮੇਤ ਨਾਸਿਕ ’ਚ ਵੀ 10 ਲੱਖ ਤੋਂ ਵੱਧ ਪਿਆਜ਼ ਪੈਕਿੰਗ ਇਕਾਈਆਂ ਠੱਪ ਪਈਆਂ ਹਨ।