ਚੰਡੀਗੜ੍ਹ : ਡਰੱਗ ਮਾਮਲੇ ’ਚ ਐੱਸ ਆਈ ਟੀ ਦੇ ਨੋਟਿਸ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ਨੀਵਾਰ ਪਟਿਆਲਾ ਪਹੁੰਚੇ, ਉਹਨਾਂ ਤੋਂ ਡਰੱਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਤਲਬ ਕਰਨ ਬਾਅਦ ਅਕਾਲੀ ਨੇਤਾ ਬਿਕਰਮ ਮਜੀਠੀਆ ਸ਼ਨੀਵਾਰ ਆਈ ਜੀ ਦਫਤਰ ਵਿਖੇ ਜਾਂਚ ਟੀਮ ਅੱਗੇ ਪੇਸ਼ ਹੋਏ। ਇਸ ਦੌਰਾਨ ਸਿੱਟ ਨੇ ਉਨ੍ਹਾ ਤੋਂ ਸਾਢੇ ਚਾਰ ਘੰਟੇ ਪੁੱਛ ਪੜਤਾਲ ਕੀਤੀ।ਉਹ ਸਵੇਰੇ ਸਾਢੇ ਗਿਆਰਾਂ ਵਜੇ ਆਈ ਜੀ ਦਫਤਰ ਪਹੁੰਚੇ ਤੇ ਲਗਭਗ ਚਾਰ ਵਜੇ ਬਾਹਰ ਆਏ। ਸਿੱਟ ਨੇ ਸ਼ਨੀਵਾਰ ਮਜੀਠੀਆ ਤੋਂ ਦੂਜੀ ਵਾਰ ਪੁੱਛ ਪੜਤਾਲ ਕੀਤੀ।ਪਹਿਲੀ ਵਾਰ ਮਜੀਠੀਆ ਤੋਂ ਇਸ ਮਾਮਲੇ ’ਚ 18 ਦਸੰਬਰ ਨੂੰ ਸੱਤ ਘੰਟੇ ਪੁੱਛ ਪੜਤਾਲ ਹੋਈ ਸੀ।
ਉਸ ਤੋਂ ਬਾਅਦ ਵੀ ਸੰਮਨ ਭੇਜ ਕੇ ਸਿੱਟ ਨੇ 27 ਦਸੰਬਰ ਨੂੰ ਬੁਲਾਇਆ, ਪਰ ਉਹ ਪੇਸ਼ ਨਹੀਂ ਹੋਏ। ਸ੍ਰੀ ਛੀਨਾ ਦੀ ਅਗਵਾਈ ਹੇਠਲੀ ਇਸ ਸਿੱਟ ’ਚ ਰਣਜੀਤ ਸਿੰਘ ਢਿੱਲੋਂ, ਏ ਸੀ ਪੀ ਹਰਵਿੰਦਰ ਸਿੰਘ ਵਿਰਕ ਤੇ ਡੀ ਐੱਸ ਪੀ ਜਸਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਮੈਂਬਰ ਵੀ ਸ਼ਾਮਲ ਹਨ।ਦੂਜੇ ਪਾਸੇ ਐਸ ਆਈ ਟੀ ਦੇ ਮੁਖੀ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਜੋ ਕਿ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਇਸ ਕੇਸ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਨੂੰ ਪਿਆਰ ਕਰਨ ਵਾਲੇ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਹਨ।