ਫਰਿੱਜ ‘ਚੋਂ ਫਲ ਕੱਢ ਕੇ ਖਾਣ ‘ਤੇ ਨੌਕਰ ਬੱਚੇ ਨੂੰ ਕੁੱਟ-ਕੁੱਟ ਕੇ ਮਾਰ’ਤਾ

0
377

ਲਾਹੌਰ : ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਘਰੇਲੂ ਨੌਕਰ ਵਜੋਂ ਕੰਮ ਕਰਨ ਵਾਲੇ 10 ਸਾਲਾ ਮੁੰਡੇ ਨੂੰ ਉਸ ਦੇ ਮਾਲਕਾਂ ਨੇ ਕਥਿਤ ਤੌਰ ‘ਤੇ ਫਰਿੱਜ ਵਿਚੋਂ ਫਲ ਖਾਣ ਕਾਰਨ ਤਸੀਹੇ ਦੇ ਕੇ ਮਾਰ ਦਿੱਤਾ | ਪੁਲਸ ਨੇ ਦੱਸਿਆ ਕਿ ਕਾਮਰਾਨ ਦਾ ਛੇ ਸਾਲਾ ਭਰਾ ਰਿਜ਼ਵਾਨ ਵੀ ਉਸੇ ਘਰ ਵਿਚ ਨੌਕਰ ਹੈ, ਜੋ ਕੁੱਟਮਾਰ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ |
ਸਾਲ ਪਹਿਲਾਂ ਲਾਹੌਰ ਦੇ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ ‘ਚ ਰਹਿਣ ਵਾਲੇ ਨਸਰੁੱਲਾ ਨੇ ਦੋਹਾਂ ਭਰਾਵਾਂ ਨੂੰ ਘਰੇਲੂ ਨੌਕਰਾਂ ਵਜੋਂ ਰੱਖਿਆ ਸੀ | ਮੰਗਲਵਾਰ ਨੂੰ ਨਸਰੁੱਲਾ, ਉਸ ਦੀ ਪਤਨੀ, ਦੋ ਪੁੱਤਰਾਂ ਅਤੇ ਨੂੰ ਹ ਨੇ ਬਿਨਾਂ ਇਜਾਜ਼ਤ ਫਰਿੱਜ ‘ਚੋਂ ਫਲ ਕੱਢਣ ‘ਤੇ ਦੋਹਾਂ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਿਆ | ਉਨ੍ਹਾਂ ਨੇ ਬੱਚਿਆਂ ਨੂੰ ਜ਼ਖਮੀ ਕਰਨ ਲਈ ਚਾਕੂ ਦੀ ਵਰਤੋਂ ਵੀ ਕੀਤੀ | ਜਦੋਂ ਦੋਹਾਂ ਬੱਚਿਆਂ ਦੀ ਹਾਲਤ ਵਿਗੜਨ ਲੱਗੀ ਤਾਂ ਨਸਰੁੱਲਾ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ | ਡਾਕਟਰਾਂ ਨੇ ਕਾਮਰਾਨ ਨੂੰ ਮਿ੍ਤਕ ਐਲਾਨ ਦਿੱਤਾ, ਜਦੋਂ ਕਿ ਰਿਜ਼ਵਾਨ ਦੀ ਹਾਲਤ ਨਾਜ਼ੁਕ ਹੈ | ਪੁਲਸ ਨੇ ਨਸਰੁੱਲਾ ਸਮੇਤ ਪੰਜ ਮੁਲਜ਼ਮਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ | ਦੋਵੇਂ ਬੱਚਿਆਂ ਨੂੰ ਮੁਲਜ਼ਮ ਛੋਟੀਆਂ-ਛੋਟੀਆਂ ਗੱਲਾਂ ਕਾਰਨ ਕੁੱਟਦੇ ਸਨ ਅਤੇ ਦੋਵਾਂ ਭਰਾਵਾਂ ਦੇ ਸਰੀਰ ‘ਤੇ ਦਰਜਨਾਂ ਜ਼ਖਮ ਸਨ |

LEAVE A REPLY

Please enter your comment!
Please enter your name here