13.8 C
Jalandhar
Monday, December 23, 2024
spot_img

ਸੰਜੀਵ ਭੱਟ ਜੇਲ੍ਹ ਤੋਂ ਗਿ੍ਫਤਾਰ!

ਅਹਿਮਦਾਬਾਦ : ਗੁਜਰਾਤ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ 2002 ਦੇ ਫਿਰਕੂ ਦੰਗਿਆਂ ਨਾਲ ਸੰਬੰਧਤ ਮਾਮਲੇ ਵਿਚ ਸਾਬਕਾ ਆਈ ਪੀ ਐੱਸ ਅਧਿਕਾਰੀ ਸੰਜੀਵ ਭੱਟ ਨੂੰ ਪਾਲਨਪੁਰ ਜੇਲ੍ਹ ਤੋਂ ਗਿ੍ਫਤਾਰ ਕੀਤਾ ਹੈ | ਭੱਟ ਨੂੰ ਦੰਗਿਆਂ ਦੇ ਸੰਬੰਧ ‘ਚ ਬੇਕਸੂਰ ਲੋਕਾਂ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਸਾਜ਼ਿਸ਼ ਦੇ ਮਾਮਲੇ ਵਿਚ ‘ਟ੍ਰਾਂਸਫਰ ਵਾਰੰਟ’ ਰਾਹੀਂ ਗਿ੍ਫਤਾਰ ਕੀਤਾ ਗਿਆ ਹੈ | ਸਮਾਜਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਗੁਜਰਾਤ ਪੁਲਸ ਦੇ ਸਾਬਕਾ ਡਾਇਰੈਕਟਰ ਜਨਰਲ ਆਰ ਬੀ ਸ੍ਰੀਕੁਮਾਰ ਤੋਂ ਬਾਅਦ ਭੱਟ ਇਸ ਮਾਮਲੇ ਵਿਚ ਗਿ੍ਫਤਾਰ ਕੀਤਾ ਗਿਆ ਤੀਜਾ ਮੁਲਜ਼ਮ ਹੈ |

Related Articles

LEAVE A REPLY

Please enter your comment!
Please enter your name here

Latest Articles