ਕਾਨਪੁਰ : 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਚਾਰ ਹੋਰ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਹਿੰਸਾ ਦੌਰਾਨ ਘਰ ਨੂੰ ਅੱਗ ਲਾਉਣ ਵਾਲੀ ਭੀੜ ਦਾ ਹਿੱਸਾ ਸਨ | ਸ਼ਹਿਰ ‘ਚ ਸਿੱਖ ਵਿਰੋਧੀ ਦੰਗਿਆਂ ਵਿਚ 127 ਲੋਕ ਮਾਰੇ ਗਏ ਸਨ | ਟੀਮ ਨੇ ਹੁਣ ਤੱਕ 19 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ | ਉੱਤਰ ਪ੍ਰਦੇਸ਼ ਸਰਕਾਰ ਨੇ ਦੰਗਿਆਂ ਨਾਲ ਸੰਬੰਧਤ ਮਾਮਲਿਆਂ ਦੀ ਮੁੜ ਜਾਂਚ ਲਈ ਤਿੰਨ ਸਾਲ ਪਹਿਲਾਂ ਐੱਸ ਆਈ ਟੀ ਕਾਇਮ ਕੀਤੀ ਸੀ | ਗਿ੍ਫਤਾਰ ਮੁਲਜ਼ਮਾਂ ਦੀ ਪਛਾਣ ਰਾਜਨ ਲਾਲ ਪਾਂਡੇ (85), ਧੀਰੇਂਦਰ ਕੁਮਾਰ ਤਿਵਾੜੀ (70), ਦੀਪਕ (70) ਅਤੇ ਕੈਲਾਸ਼ ਪਾਲ (70) ਵਜੋਂ ਹੋਈ ਹੈ |