ਡੀ ਐੱਸ ਪੀ ਦੀ ਲਾਸ਼ ਮਿਲੀ

0
189

ਜਲੰਧਰ : ਅਰਜਨ ਐਵਾਰਡੀ ਡੀ ਐੱਸ ਪੀ ਦਲਬੀਰ ਸਿੰਘ ਦਿਓਲ ਦੀ ਲਾਸ਼ ਸੋਮਵਾਰ ਬਸਤੀ ਬਾਵਾ ਖੇਲ ਨੇੜੇ ਮਿਲੀ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਨੁਸਾਰ ਦਲਬੀਰ ਸਿੰਘ ਨੂੰ ਐਤਵਾਰ ਰਾਤ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ।ਦਲਬੀਰ ਸਿੰਘ ਨੂੰ ਰਾਤ ਨੂੰ ਉਸ ਦੇ ਜਾਣਕਾਰਾਂ ਨੇ ਬੱਸ ਸਟੈਂਡ ਨੇੜੇ ਉਤਾਰਿਆ ਸੀ, ਪਰ ਲਾਸ਼ ਬਸਤੀ ਬਾਵਾ ਖੇਲ ਨੇੜੇ ਮਿਲੀ। ਪੁਲਸ ਦਾ ਕਹਿਣਾ ਹੈ ਕਿ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਆਖਰੀ ਵਾਰ ਡੀ ਐੱਸ ਪੀ ਨਾਲ ਦੇਖਿਆ ਗਿਆ ਸੀ, ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਡੀ ਐੱਸ ਪੀ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ, ਜਦੋਂ 17 ਦਸੰਬਰ ਨੂੰ ਜਲੰਧਰ ਦੇ ਮੰਡ ਖੇਤਰ ਦੇ ਪਿੰਡ ਬਸਤੀ ਇਬਰਾਹੀਮ ਖਾਂ ਵਿੱਚ ਲੋਕਾਂ ਨਾਲ ਝਗੜੇ ਦੌਰਾਨ ਬੰਦੂਕ ਤਾਣਦੇ ਹੋਏ ਉਸ ਦੀ ਵੀਡੀਓ ਵਾਇਰਲ ਹੋਈ ਸੀ।

LEAVE A REPLY

Please enter your comment!
Please enter your name here