ਬਬਲੀ ਵਰਮਾ ਦਾ ਦੇਹਾਂਤ

0
171

ਜਲੰਧਰ : ਰੋਜ਼ਾਨਾ ‘ਨਵਾਂ ਜ਼ਮਾਨਾ’ ਦੀ ਸਟਾਫ ਮੈਂਬਰ ਬਬਲੀ ਵਰਮਾ (49) ਸੋਮਵਾਰ ਅਚਾਨਕ ਵਿਛੋੜਾ ਦੇ ਗਏ। ਉਹ ਅਦਾਰੇ ਨਾਲ ਲੰਮਾ ਸਮਾਂ ਜੁੜੇ ਰਹੇ। ਪਿੱਛੇ ਉਹ ਬੇਟੀ ਛੱਡ ਗਏ ਹਨ। ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਤੇ ਸਮੂਹ ਸਟਾਫ ਨੇ ਬਬਲੀ ਵਰਮਾ ਦੇ ਤੁਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾ ਦੀ ਬੇਟੀ ਅਤੇ ਪਰਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾ ਦਾ ਅੰਤਮ ਸੰਸਕਾਰ ਸ਼ਾਮ ਨੂੰ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here