ਸ੍ਰੀਨਗਰ : ਕਸ਼ਮੀਰ ‘ਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਸੀਤ ਲਹਿਰ ਤੇਜ਼ ਹੋ ਗਈ ਹੈ ਅਤੇ ਕਈ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਹੇਠਾਂ ਚਲਾ ਗਿਆ ਹੈ। ਸ੍ਰੀਨਗਰ ਵਿੱਚ ਮਨਫ਼ੀ 5.2 ਤੇ ਪਹਿਲਗਾਮ ਵਿੱਚ ਮਨਫ਼ੀ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਪੰਜਾਬ ‘ਚ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਰੀਦਕੋਟ ‘ਚ 8, ਲੁਧਿਆਣਾ ‘ਚ 8.2 ਅਤੇ ਅੰਮ੍ਰਿਤਸਰ ‘ਚ 9.2 ਤੇ ਚੰਡੀਗੜ੍ਹ ‘ਚ ਵੀ 9.2 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ, ਯੂ ਪੀ ਤੇ ਉੱਤਰੀ ਰਾਜਸਥਾਨ ਵਿਚ ਦੋ ਦਿਨ ਹੋਰ ਸੰਘਣੀ ਧੁੰਦ ਪਵੇਗੀ।





