ਦੇਸ਼ ਭਗਤ ਯਾਦਗਾਰ ਹਾਲ ’ਚ 6 ਨੂੰ ਅਹਿਮ ਮਿਲਣੀ

0
253

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨਵੇਂ ਵਰ੍ਹੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਅਤੇ ਪੰਜਾਬ ’ਚ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕੂਕਾ ਲਹਿਰ, ਜਲ੍ਹਿਆਂਵਾਲਾ ਬਾਗ਼ ’ਚ ਸ਼ਹਾਦਤਾਂ ਪਾਉਣ ਵਾਲਿਆਂ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਨਾਲ ਜੁੜੇ ਦੇਸ਼ ਭਗਤਾਂ ਦੀ ਸੋਚ ਅਤੇ ਸੁਪਨਿਆਂ ਦੀ ਪੂਰਤੀ ਲਈ ਦੇਸ਼ ਭਗਤ ਯਾਦਗਾਰ ਹਾਲ ਅਤੇ ਪਿੰਡਾਂ, ਕਸਬਿਆਂ, ਸ਼ਹਿਰਾਂ ਅੰਦਰ ਸਰਗਰਮੀਆਂ ਕਰਨ, ਆਪਸੀ ਸਹਿਯੋਗ ਵਧਾਉਣ ਲਈ 6 ਜਨਵਰੀ ਨੂੰ 11 ਵਜੇ ਵਿਚਾਰ-ਮਿਲਣੀ ਕਰਨ ਜਾ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਉਹਨਾਂ ਮੁੱਢਲੀ ਚਰਚਾ ਕਰਕੇ ਸੋਚਿਆ ਕਿ ਸੱਭਿਆਚਾਰਕ ਵਿੰਗ, ਲਾਇਬ੍ਰੇਰੀ, ਮਿਊਜ਼ੀਅਮ, ਇਤਿਹਾਸ ਅਤੇ ਦੇਖ-ਰੇਖ ਕਮੇਟੀ ਅਤੇ ਦੇਸ਼ ਭਗਤਾਂ ਦੀ ਯਾਦ ’ਚ ਬਣੀਆਂ ਕਮੇਟੀਆਂ ਲਾਇਬਰੇਰੀ ਕਮੇਟੀਆਂ ਦੇ ਪ੍ਰਤੀਨਿਧਾਂ ਨਾਲ਼ ਵਿਚਾਰ ਕੇ ਸਾਲ 2024 ਦੀਆਂ ਸਰਗਰਮੀਆਂ ਦੀ ਰੂਪ-ਰੇਖਾ ਉਲੀਕਣ ਦੀ ਮਾਰਗ-ਸੇਧ ਸਾਂਝੀ ਕੀਤੀ ਜਾਵੇ।ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਿੱਥੇ ਆਪਣੀਆਂ ਸਾਰੀਆਂ ਸਬ-ਕਮੇਟੀਆਂ ਨੂੰ ਬੁਲਾਇਆ ਹੈ, ਓਥੇ ਪੰਜਾਬ ਅੰਦਰ ਕੰਮ ਕਰਦੀਆਂ ਦੇਸ਼ ਭਗਤ ਕਮੇਟੀਆਂ, ਲਾਇਬਰੇਰੀ, ਸਾਹਿਤਕ, ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਸੰਸਥਾਵਾਂ ਨੂੰ ਉਚੇਚੇ ਤੌਰ ’ਤੇ ਮੀਟਿੰਗ ’ਚ ਸ਼ਿਰਕਤ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here